ਨਵੀਂ ਦਿੱਲੀ, (ਭਾਸ਼ਾ) ਏਸ਼ੀਆਈ ਖੇਡਾਂ ਦਾ ਤਗਮਾ ਜੇਤੂ ਅਭੈ ਸਿੰਘ ਸ਼ਨੀਵਾਰ ਨੂੰ ਮਲੇਸ਼ੀਆ ਦੇ ਜੋਹੋਰ ਵਿੱਚ ਚੱਲ ਰਹੀ ਏਸ਼ੀਅਨ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਡਬਲਜ਼ ਅਤੇ ਮਿਕਸਡ ਮੁਕਾਬਲਿਆਂ ਦੇ ਫਾਈਨਲ ਵਿੱਚ ਪਹੁੰਚ ਗਿਆ।
ਸਿਖਰਲਾ ਦਰਜਾ ਪ੍ਰਾਪਤ ਅਭੈ ਅਤੇ ਵੇਲਾਵਨ ਸੇਂਥਿਲਕੁਮਾਰ ਨੇ ਜਾਪਾਨ ਦੇ ਟੋਮੋਟਾਕਾ ਐਂਡੋ ਅਤੇ ਨਾਓਕੀ ਹਯਾਸ਼ੀ ਨੂੰ 23 ਮਿੰਟ ਵਿੱਚ 11-9, 11-2 ਨਾਲ ਹਰਾ ਕੇ ਪੁਰਸ਼ ਡਬਲਜ਼ ਦੇ ਖ਼ਿਤਾਬੀ ਮੁਕਾਬਲੇ ਵਿੱਚ ਪ੍ਰਵੇਸ਼ ਕੀਤਾ ਜਿਸ ਵਿੱਚ ਉਨ੍ਹਾਂ ਦਾ ਸਾਹਮਣਾ ਮਲੇਸ਼ੀਆ ਦੇ ਦੂਜੇ ਦਰਜਾ ਪ੍ਰਾਪਤ ਓਂਗ ਸਾਈ ਹੰਗ ਅਤੇ ਸਿਆਫੀਕ ਕਮਾਲ ਦੀ ਜੋੜੀ ਨਾਲ ਹੋਵੇਗਾ।
ਅਭੈ ਨੇ ਫਿਰ ਤੀਜਾ ਦਰਜਾ ਪ੍ਰਾਪਤ ਅਨੁਭਵੀ ਜੋਸ਼ਨਾ ਚਿਨੱਪਾ ਦੇ ਨਾਲ ਮਿਲ ਕੇ ਮਿਕਸਡ ਡਬਲਜ਼ ਦੇ ਸੈਮੀਫਾਈਨਲ 'ਚ ਹਾਂਗਕਾਂਗ ਦੀ ਚੇਂਗ ਨਗਾ ਚਿੰਗ ਅਤੇ ਲਾਈ ਚੀਉਕ ਨਾਮ ਮੈਥਿਊ ਦੀ ਜੋੜੀ ਨੂੰ 11-8, 11-10 ਨਾਲ ਹਰਾ ਦਿੱਤਾ। ਹੁਣ ਮਿਕਸਡ ਡਬਲਜ਼ ਫਾਈਨਲ ਵਿੱਚ ਅਭੈ ਅਤੇ ਜੋਸ਼ਨਾ ਦਾ ਸਾਹਮਣਾ ਟੌਂਗ ਤਸਜ ਵਿੰਗ ਅਤੇ ਟੈਂਗ ਮਿੰਗ ਹੋਂਗ ਦੀ ਦੂਜਾ ਦਰਜਾ ਪ੍ਰਾਪਤ ਹਾਂਗਕਾਂਗ ਦੀ ਜੋੜੀ ਨਾਲ ਹੋਵੇਗਾ।
ਮਿਆਂਮਾ ਖਿਲਾਫ ਦੋਸਤਾਨਾ ਮੈਚਾਂ ਲਈ ਭਾਰਤ ਦੀ 23 ਮੈਂਬਰੀ ਮਹਿਲਾ ਟੀਮ ਦਾ ਐਲਾਨ
NEXT STORY