ਆਬੂਧਾਬੀ (ਨਿਕਲੇਸ਼ ਜੈਨ)— 26ਵੀਂ ਆਬੂਧਾਬੀ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਦੇ 5 ਰਾਊਂਡਜ਼ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਮੁਰਲੀ ਕਾਰਤੀਕੇਅਨ ਨੇ ਸਪੇਨ ਦੇ ਸੰਟੋਸ ਮਿਗੁਏਲ ਨੂੰ ਹਰਾਉਂਦੇ ਹੋਏ ਆਪਣਾ ਚੌਥਾ ਅੰਕ ਬਣਾ ਲਿਆ ਹੈ। ਇਸ ਦੇ ਨਾਲ ਹੀ ਹੁਣ ਉਹ 4 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਪਹੁੰਚ ਗਿਆ ਹੈ। ਹੁਣ ਤੱਕ ਖੇਡੇ ਗਏ 5 ਮੁਕਾਬਲਿਆਂ ਵਿਚੋਂ ਮੁਰਲੀ ਨੇ 3 ਜਿੱਤੇ ਹਨ ਅਤੇ 2 ਡਰਾਅ ਖੇਡੇ ਹਨ। ਜੇਕਰ ਉਹ ਆਉਣ ਵਾਲੇ 4 ਰਾਊਂਡਜ਼ ਵਿਚ ਆਪਣਾ ਇਹੀ ਪ੍ਰਦਰਸ਼ਨ ਜਾਰੀ ਰੱਖਦਾ ਹੈ ਤਾਂ ਬਹੁਤ ਸੰਭਵ ਹੈ ਕਿ ਉਹ ਖਿਤਾਬ ਜਿੱਤ ਸਕੇ।
ਫਿਲਹਾਲ ਸਭ ਤੋਂ ਅੱਗੇ ਜਾਰਜੀਆ ਦਾ ਜੋਬਾਵਾ ਬਾਦੁਰ 5 ਅੰਕਾਂ 'ਤੇ ਤਾਂ ਈਰਾਨ ਦਾ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਪਰਹਮ ਮਘਸੂਦਲੂ 4.5 ਅੰਕਾਂ 'ਤੇ ਖੇਡ ਰਿਹਾ ਹੈ। ਅਗਲੇ ਰਾਊਂਡ ਵਿਚ ਇਨ੍ਹਾਂ ਦੋਵਾਂ ਨੇ ਆਪਸ ਵਿਚ ਮੁਕਾਬਲਾ ਖੇਡਣਾ ਹੈ, ਜਦਕਿ ਮੁਰਲੀ ਦੇ ਸਾਹਮਣੇ ਯੂਕ੍ਰੇਨ ਦਾ ਅੰਦੇਰੀ ਵੋਲੋਕਟੀਨ ਹੋਵੇਗਾ। ਹੋਰ ਭਾਰਤੀ ਖਿਡਾਰੀਆਂ ਵਿਚ ਪ੍ਰੱਗਿਆਨੰਦਾ, ਆਰੀਅਨ ਚੋਪੜਾ, ਅਰਵਿੰਦ ਚਿਦਾਂਬਰਮ, ਵੈਭਵ ਸੂਰੀ ਅਤੇ ਵੀ. ਐੱਸ. ਰਥਨਵੇਲ 3.5 ਅੰਕਾਂ 'ਤੇ ਖੇਡ ਰਹੇ ਹਨ।
ਦੁਨੀਆ ਦੀ ਖੂਬਸੂਰਤ ਕਿੱਕ ਬਾਕਸਰ ਨਿਫ ਹੈ ਫੁੱਟਬਾਲਰ ਮੋਈਸ ਦੀ ਗਰਲਫ੍ਰੈਂਡ
NEXT STORY