ਆਗਰਾ : ਆਸਟ੍ਰੇਲੀਆਈ ਸਪਿਨ ਗੇਂਦਬਾਜ਼ ਐਡਮ ਜ਼ਾਂਪਾ ਨੇ ਸੋਮਵਾਰ ਨੂੰ ਆਪਣੀ ਮਾਂ, ਪਤਨੀ ਅਤੇ ਬੱਚੇ ਨਾਲ ਵਿਸ਼ਵ ਪ੍ਰਸਿੱਧ ਤਾਜ ਮਹਿਲ ਦੀ ਸੁੰਦਰਤਾ ਦਾ ਦੀਦਾਰ ਕੀਤਾ। ਉਨ੍ਹਾਂ ਨੇ ਪਰਿਵਾਰ ਨਾਲ ਤਾਜ ਮਹਿਲ 'ਚ ਫੋਟੋਸ਼ੂਟ ਕਰਵਾਇਆ। ਗਾਈਡ ਨੇ ਉਨ੍ਹਾਂ ਨੂੰ ਤਾਜ ਮਹਿਲ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਹ ਸਾਰੇ ਸਵੇਰੇ ਕਰੀਬ ਨੌਂ ਵਜੇ ਆਮ ਸੈਲਾਨੀਆਂ ਵਾਂਗ ਇੱਥੇ ਪਹੁੰਚ ਗਏ।
ਇਹ ਵੀ ਪੜ੍ਹੋ : ਪਾਕਿਸਤਾਨੀ ਟੀਮ ਦੇ ਅੰਦਰੂਨੀ ਵਿਵਾਦ ਦੀਆਂ ਅਟਕਲਾਂ 'ਤੇ PCB ਦਾ ਬਿਆਨ ਆਇਆ ਸਾਹਮਣੇ
ਸ਼ਿਲਪਗ੍ਰਾਮ 'ਚ ਭੀੜ ਹੋਣ ਕਾਰਨ ਉਸ ਨੂੰ ਗੋਲਫ ਕਾਰਟ 'ਤੇ ਚੜ੍ਹਨ ਲਈ ਇੰਤਜ਼ਾਰ ਕਰਨਾ ਪਿਆ। ਉਸ ਦੇ ਨਾਲ ਮਾਂ ਪਾਲਮੇਅਰ, ਪਤਨੀ ਹੈਰੀਅਟ ਅਤੇ ਪੁੱਤਰ ਟੀਨੂੰ ਵੀ ਸਨ। ਆਸਟਰੇਲੀਆਈ ਗੇਂਦਬਾਜ਼ ਨੇ ਤਾਜ ਮਹਿਲ ਦੀ ਖੂਬਸੂਰਤੀ ਨੂੰ ਲਾਜਵਾਬ ਦੱਸਿਆ ਹੈ। ਉਸ ਨੇ ਕਿਹਾ, 'ਮੈਂ ਇਸ ਤੋਂ ਵੱਧ ਸੁੰਦਰ ਇਮਾਰਤ ਕਦੇ ਨਹੀਂ ਦੇਖੀ। ਇਹ ਸੱਚਮੁੱਚ ਸ਼ਾਨਦਾਰ ਹੈ।
ਇਹ ਵੀ ਪੜ੍ਹੋ : ਭਾਰਤ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਜ਼ਾਂਪਾ ਨੇ ਸ਼ਿਲਪਗ੍ਰਾਮ ਤੋਂ ਤਾਜ ਮਹਿਲ ਤੱਕ ਗੋਲਫ ਕਾਰਟ ਦੇ ਪ੍ਰਬੰਧ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਭੀੜ ਦੇ ਹਿਸਾਬ ਨਾਲ ਜ਼ਿਆਦਾ ਗੋਲਫ ਕਾਰਟ ਹੋਣੇ ਚਾਹੀਦੇ ਹਨ। ਜ਼ਾਂਪਾ ਨੂੰ ਦੇਖ ਕੇ ਕਈ ਲੋਕਾਂ ਨੇ ਉਸ ਨਾਲ ਸੈਲਫੀ ਵੀ ਲਈਆਂ। ਜ਼ਾਂਪਾ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪਾਕਿਸਤਾਨੀ ਟੀਮ ਦੇ ਅੰਦਰੂਨੀ ਵਿਵਾਦ ਦੀਆਂ ਅਟਕਲਾਂ 'ਤੇ PCB ਦਾ ਬਿਆਨ ਆਇਆ ਸਾਹਮਣੇ
NEXT STORY