ਨਵੀਂ ਦਿੱਲੀ : ਆਸਟ੍ਰੇਲੀਆਈ ਲੈੱਗ ਸਪਿਨਰ ਏਡਮ ਜੰਪਾ ਆਖ਼ਿਰਕਾਰ ਵਿਆਹ ਕਰਾਉਣ ਵਿਚ ਕਾਮਯਾਬ ਹੋ ਹੀ ਗਏ ਹਨ। ਏਡਮ ਜੰਪਾ ਨੇ ਆਪਣੀ ਪ੍ਰੇਮਿਕਾ ਹੈਟੀ ਪਾਰਮਰ ਨਾਲ ਵਿਆਹ ਰਚਾ ਲਿਆ ਹੈ। ਏਡਮ ਜੰਪਾ ਦੀ ਪਤਨੀ ਹੈਟੀ ਪਾਰਮਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ: WHO ਨੇ ਵਧਾਈ ਚਿੰਤਾ, ਕਿਹਾ- ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਨਹੀਂ ਕੋਰੋਨਾ ਵੈਕਸੀਨ
ਦੱਸ ਦੇਈਏ ਕਿ ਏਡਮ ਜੰਗਾ ਅਤੇ ਹੈਟੀ ਦਾ ਵਿਆਹ 2 ਵਾਰ ਟਲ ਗਿਆ ਸੀ। ਇਸ ਦੀ ਵਜ੍ਹਾ ਕੋਰੋਨਾ ਵਾਇਰਸ ਸੀ ਪਰ ਹੁਣ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਏਡਮ ਜੰਪਾ ਅਤੇ ਹੈਟੀ ਪਾਰਮਰ ਕਾਫ਼ੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਹਨ। ਏਡਮ ਜੰਪਾ ਜਲਦ ਹੀ ਵੈਸਟਇੰਡੀਜ਼ ਦੌਰੇ ’ਤੇ ਦਿਖਣਗੇ। ਆਸਟ੍ਰੇਲੀਆ ਨੂੰ ਵੈਸਟਇੰਡੀਜ਼ ਵਿਚ ਵਨਡੇ ਅਤੇ ਟੀ20 ਸੀਰੀਜ਼ ਖੇਡਣੀ ਹੈ। ਜੰਪਾ ਨੇ ਹਾਲ ਹੀ ਵਿਚ ਬਾਇਓ ਬਬਲ ਵਿਚ ਹੋਣ ਵਾਲੀ ਮਾਨਸਿਕ ਥਕਾਵਟ ਦੀ ਵਜ੍ਹਾ ਨਾਲ ਆਈ.ਪੀ.ਐਲ.2021 ਤੋਂ ਨਾਮ ਵਾਪਸ ਲੈ ਲਿਆ ਸੀ।

ਇਹ ਵੀ ਪੜ੍ਹੋ: ਨੇਪਾਲ ਦੇ PM ਕੇਪੀ ਸ਼ਰਮਾ ਓਲੀ ਦਾ ਦਾਅਵਾ- ਯੋਗ ਦਾ ਜਨਮ ਨੇਪਾਲ ’ਚ ਹੋਇਆ ਭਾਰਤ ’ਚ ਨਹੀਂ

ਜੀਵ ਨੇ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਕਿਹਾ- ਪਾਪਾ ਮੇਰੇ ਸਭ ਤੋਂ ਚੰਗੇ ਦੋਸਤ ਤੇ ਮਾਰਗਦਰਸ਼ਕ ਸਨ
NEXT STORY