ਜਿਨੇਵਾ : ਕੋਵਿਡ-19 ਦੇ ਡੈਲਟਾ ਵੈਰੀਐਂਟ ਨੇ ਦੁਨੀਆ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਹ ਵਾਇਰਸ ਹੋਰ ਵੈਰੀਐਂਟਾਂ ਦੀ ਤੁਲਨਾ ਵਿਚ ਮਜ਼ਬੂਤ ਹੁੰਦਾ ਜਾ ਰਿਹਾ ਹੈ, ਕਿਉਂਕਿ ਇਹ ਜ਼ਿਆਦਾ ਤੇਜ਼ੀ ਨਾਲ ਸੰਚਾਰਿਤ ਹੁੰਦਾ ਹੈ। ਉਥੇ ਹੀ ਵਿਸ਼ਵ ਸਿਹਤ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵੈਕਸੀਨ ਡੈਲਟਾ ਵੈਰੀਐਂਟ ਖ਼ਿਲਾਫ਼ ਅਸਰਦਾਰ ਸਾਬਿਤ ਨਹੀਂ ਹੋ ਰਹੀ ਹੈ।
ਇਹ ਵੀ ਪੜ੍ਹੋ: ਨਿਊਯਾਰਕ ਦੇ ਟਾਈਮਜ਼ ਸਕਵਾਇਰ ’ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ, 3000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ
ਮਿਊਟੇਸ਼ਨ ਹੋਣ ਦੀ ਵਜ੍ਹਾ ਨਾਲ ਵੈਕਸੀਨ ਦਾ ਅਸਰ ਘੱਟ
ਡਬਲਯੂ.ਐਚ.ਓ. ਦੇ ਮਹਾਮਾਰੀ ਮਾਹਰ ਦਾ ਕਹਿਣਾ ਹੈ ਕਿ ਕਈ ਮਿਊਟੇਸ਼ਨ ਹੋਣ ਦੀ ਵਜ੍ਹਾ ਨਾਲ ਵੈਕਸੀਨ ਦਾ ਕੋਰੋਨਾ ਵਾਇਰਸ ਖ਼ਿਲਾਫ਼ ਅਸਰ ਘੱਟ ਹੋ ਸਕਦਾ ਹੈ। ਡੈਲਟਾ ਦਾ ਨਵਾਂ ਰੂਪ ਯਾਨੀ ਡੈਲਟਾ ਪਲੱਸ ਵੀ ਸਾਹਮਣੇ ਆ ਗਿਆ ਹੈ, ਜੋ ਡੈਲਟਾ ਵੈਰੀਐਂਟ ਵਿਚ ਹੋਏ ਮਿਊਟੇਸ਼ਨ ਦੀ ਵਜ੍ਹਾ ਨਾਲ ਬਣਿਆ ਹੈ। ਪਬਲਿਕ ਹੈਲਥ ਇੰਗਲੈਂਡ ਨੇ ਹਾਲ ਹੀ ਵਿਚ ਦਾਅਵਾ ਕੀਤਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਫਾਈਜ਼ਰ ਦੇ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਮਿਲ ਚੁੱਕੀਆਂ ਹਨ, ਉਨ੍ਹਾਂ ਦਾ ਇਸ ਤੋਂ ਬਚਾਅ 88 ਫ਼ੀਸਦੀ ਹੋ ਸਕਦਾ ਹੈ ਪਰ ਜਿਨ੍ਹਾਂ ਨੂੰ ਫਾਈਜ਼ਰ ਜਾਂ ਐਸਟ੍ਰਾਜੇਨੇਕਾ ਟੀਕੇ ਦੀ ਇਕ ਹੀ ਖ਼ੁਰਾਕ ਮਿਲੀ ਹੈ, ਉਨ੍ਹਾਂ ਦਾ ਸਿਰਫ਼ 33.5 ਫ਼ੀਸਦੀ ਤੱਕ ਹੀ ਬਚਾਅ ਹੋ ਸਕੇਗਾ।
ਇਹ ਵੀ ਪੜ੍ਹੋ: ਨੇਪਾਲ ਦੇ PM ਕੇਪੀ ਸ਼ਰਮਾ ਓਲੀ ਦਾ ਦਾਅਵਾ- ਯੋਗ ਦਾ ਜਨਮ ਨੇਪਾਲ ’ਚ ਹੋਇਆ ਭਾਰਤ ’ਚ ਨਹੀਂ
ਸਪੂਤਨਿਕ ਵੀ ਨੇ ਕੀਤਾ ਵੈਕਸੀਨ ਦੇ ਅਸਰਦਾਰ ਹੋਣ ਦਾ ਦਾਅਵਾ
ਹਾਲਾਂਕਿ ਰੂਸ ਦੇ ਡਇਰੈਕਟ ਇੰਵੈਟਸਮੈਂਟ (ਆਰ.ਡੀ.ਆਈ.ਐਫ.) ਦਾ ਦਾਅਵਾ ਹੈ ਕਿ ਸਪੂਤਨਿਕ ਵੀ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਖ਼ਿਲਾਫ਼ ਜ਼ਿਆਦਾ ਅਸਰਦਾਰ ਹੈ। ਆਰ.ਡੀ.ਆਈ.ਐਫ. ਮੁਤਾਬਕ ਕਿਸੇ ਵੀ ਦੂਜੀ ਵੈਕਸੀਨ ਦੇ ਮੁਕਾਬਲੇ ਇਸ ਜ਼ਿਆਦਾ ਘਾਤਕ ਵੈਰੀਐਂਟ ਖ਼ਿਲਾਫ਼ ਰੂਸ ਦੀ ਵੈਕਸੀਨ ਨੇ ਸਭ ਤੋਂ ਜ਼ਿਆਦਾ ਅਸਰ ਦਿਖਾਇਆ ਹੈ। ਇਹ ਦਾਅਵਾ ਹਾਲ ਹੀ ਵਿਚ ਹੋਏ ਇਕ ਅਧਿਐਨ ਦੇ ਆਧਾਰ ’ਤੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯੋਗ ਦਿਵਸ ’ਤੇ PM ਮੋਦੀ ਬੋਲੇ- ਮਹਾਮਾਰੀ ’ਚ ਯੋਗ ਬਣਿਆ ਉਮੀਦ ਦੀ ਕਿਰਣ
ਸਭ ਤੋਂ ਪਹਿਲਾਂ ਭਾਰਤ ਵਿਚ ਸਾਹਮਣੇ ਆਇਆ ਸੀ ਡੈਲਟਾ ਵੈਰੀਐਂਟ
ਕੋਵਿਡ-19 ਦਾ ਡੈਲਟਾ ਵੈਰੀਐਂਟ ਸਭ ਤੋਂ ਪਹਿਲਾਂ ਭਾਰਤ ਵਿਚ ਸਾਹਮਣੇ ਆਇਆ ਸੀ। ਇਹ ਹੁਣ ਕਰੀਬ 80 ਦੇਸ਼ਾਂ ਵਿਚ ਪਾਇਆ ਜਾ ਚੁੱਕਾ ਹੈ। ਡੈਲਟਾ ਵੈਰੀਐਂਟ ਵਿਸ਼ਵ ਵਿਚ ਕੋਵਿਡ-19 ਦਾ ਸਭ ਤੋਂ ਜ਼ਿਆਦਾ ਮਜ਼ਬੂਤ ਵੈਰੀਐਂਟ ਬਣਦਾ ਜਾ ਰਿਹਾ ਹੈ, ਕਿਉਂਕਿ ਇਸ ਨਾਲ ਬਹੁਤ ਤੇਜ਼ੀ ਨਾਲ ਇੰਫੈਕਸ਼ਨ ਨਾਲ ਪ੍ਰਸਾਰ ਹੁੰਦਾ ਹੈ।
ਇਹ ਵੀ ਪੜ੍ਹੋ: ਕੰਗਾਲ ਪਾਕਿਸਤਾਨ ’ਚ ਫਿਰ ਫਟਿਆ ਮਹਿੰਗਾਈ ਬੰਬ, 112 ਰੁਪਏ ਲਿਟਰ ਪੁੱਜਾ ਡੀਜ਼ਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਖੋਜ ’ਚ ਖੁਲਾਸਾ: ਹਿਮਾਲਿਆ ਦੇ ਗਲੇਸ਼ੀਅਰ 7 ਫੀਸਦੀ ਘਟੇ, 3 ਪੂਰੀ ਤਰ੍ਹਾਂ ਗਾਇਬ
NEXT STORY