ਦੋਹਾ (ਭਾਸ਼ਾ)- ਭਾਰਤ ਨੇ ਏ. ਐੱਫ. ਸੀ. ਅੰਡਰ-23 ਏਸ਼ੀਆਈ ਕੱਪ 2026 ਕੁਆਲੀਫਾਇਰ ’ਚ ਆਪਣੇ ਅਭਿਆਨ ਦੀ ਸ਼ੁਰੂਆਤ ਇਥੇ ਸੁਹੇਮ ਬਿਨ ਹਮਦ ਸਟੇਡੀਅਮ ’ਚ ਬਹਿਰੀਨ ਨੂੰ 2-0 ਨਾਲ ਹਰਾ ਕੇ ਕੀਤੀ। ਭਾਰਤ ਲਈ ਮੁਹੰਮਦ ਸੁਹੈਲ (32ਵੇਂ ਮਿੰਟ) ਅਤੇ ਚਿੰਗੰਗਬਾਮ ਸ਼ਿਵਾਲਦੋ ਸਿੰਘ (90 ਪਲੱਸ 5 ਮਿੰਟ) ਨੇ ਗੋਲ ਦਾਗੇ, ਜਿਸ ਨਾਲ ਟੀਮ ਨੇ ਗਰੁੱਪ ਐੱਚ. ਮੈਚ ਨਾਲ 3 ਅੰਕ ਹਾਸਲ ਕੀਤੇ। ਪੂਰੇ 90 ਮਿੰਟ ਤੱਕ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ।
ਬਹਿਰੀਨ ਨੂੰ 8 ਮਿੰਟ ’ਚ ਹੀ ਸ਼ਾਨਦਾਰ ਮੌਕਾ ਮਿਲਿਆ, ਜਦੋਂ ਮੁਹੰਮਦ ਅਬਦੁੱਲਾ ਨੇ ਭਾਰਤੀ ਗੋਲਕੀਪਰ ਸਾਹਿਲ ਨੂੰ ਰੋਕਿਆ ਅਤੇ ਪੈਨਲਟੀ ਏਰੀਏ ਅੰਦਰ ਗੇਂਦ ਖੋਹਣ ’ਚ ਕਾਮਯਾਬ ਰਿਹਾ। ਅਬਦੁੱਲਾ ਸਾਹਮਣੇ ਖਾਲੀ ਗੋਲ ਸੀ ਪਰ ਉਹ ਗੇਂਦ ਨੂੰ ਗੋਲ ’ਚ ਪਹੁੰਚਾਉਣ ’ਚ ਨਾਕਾਮ ਰਿਹਾ। ਬਹਿਰੀਨ ਦੇ ਸ਼ੁਰੂਆਤੀ ਗੋਲ ਤੋਂ ਖੁੰਝਣ ਤੋਂ ਬਾਅਦ ਭਾਰਤ ਨੇ ਥੋੜਾ ਸਬਰ ਦਿਖਾਇਆ ਅਤੇ ਮੌਕੇ ਬਣਾਉਣੇ ਸ਼ੁਰੂ ਕੀਤੇ। ਸਟ੍ਰਾਈਕਰ ਪਾਰਥਿਬ ਸੁੰਦਰ ਗੋਗੋਈ ਕੁਝ ਮੁਸ਼ਕਿਲ ਮੌਕਿਆਂ ’ਤੇ ਗੋਲ ਕਰਨ ’ਚ ਨਾਕਾਮ ਰਿਹਾ। ਭਾਰਤ ਦੇ ਹਮਲਿਆਂ ਨੇ ਉਸ ਨੂੰ ਰੱਖਿਆਤਮਕ ਤੌਰ ’ਤੇ ਕਮਜ਼ੋਰ ਬਣਾ ਦਿੱਤਾ ਅਤੇ ਅਬਦੁੱਲਾ ਨੂੰ ਇਕ ਹੋਰ ਮੌਕਾ ਮਿਲਿਆ ਪਰ ਉਹ ਫਿਰ ਤੋਂ ਖੁੰਝ ਗਿਆ।
ਇਸ ਤੋਂ ਬਾਅਦ ਰਿੱਕੀ ਮੈਤੇਈ ਹਾਓਬਮ ਕੋਲ ਮੁਹੰਮਦ ਸਨਾਨ ਨੇ ਗੋਲ ਕੀਤਾ ਪਰ ਉਸ ਨੂੰ ਆਫਸਾਈਡ ਕਰਾਰ ਦਿੱਤਾ ਗਿਆ ਅਤੇ ਗੋਲ ਨੂੰ ਨਕਾਰ ਦਿੱਤਾ ਗਿਆ। ਭਾਰਤ ਨੂੰ ਆਖਿਰਕਾਰ 32ਵੇਂ ਮਿੰਟ ’ਚ ਸੁਹੇਲ ਦੇ ਗੋਲ ਨਾਲ ਬੜ੍ਹਤ ਮਿਲੀ। ਮੈਕਾਰਟਨ ਲੁਈਸ ਨਿਕਸਨ ਵੱਲੋਂ ਦੂਜੇ ਪਾਸਿਓਂ ਮਿਲੇ ਪਾਸ ’ਤੇ ਸੁਹੇਲ ਨੇ ਆਪਣੇ ਸ਼ਾਨਦਾਰ ਫੁੱਟਵਰਕ ਦੀ ਬਦੌਲਤ ਆਪਣੇ ਮਾਰਕਰ ਨੂੰ ਛਕਾਇਆ ਅਤੇ ਗੇਂਦ ਨੂੰ ਗੋਲ ’ਚ ਪਹੁੰਚਾ ਦਿੱਤਾ।
ਮੱਧ ਤੱਕ ਭਾਰਤੀ ਟੀਮ 1-0 ਨਾਲ ਅੱਗੇ ਰਹੀ। ਪਹਿਲੇ ਹਾਫ ’ਚ ਜਿੱਥੇ ਕਾਫੀ ਉਤਾਰ-ਚੜਾਅ ਦੇਖਣ ਨੂੰ ਮਿਲਿਆ, ਉੱਥੇ ਦੂਜੇ ਹਾਫ ’ਚ ਤੇਜ਼ ਖੇਡ ਦੇਖਣ ਨੂੰ ਮਿਲੀ। ਦੋਨੋਂ ਟੀਮਾਂ ਨੇ ਹਮਲਾ ਕੀਤਾ ਪਰ ਗੋਲ ਕਰਨ ’ਚ ਸਫਲਤਾ ਨਹੀਂ ਮਿਲੀ। ਬਹਿਰੀਨ ਦਾ ਵੀ ਇਕ ਗੋਲ ਨਾ-ਮਨਜ਼ੂਰ ਹੋ ਗਿਆ, ਜਦੋਂ ਸਈਅਦ ਮਹਿਮੂਦ ਅਲਮੂਸਾਵੀ ਦਾ ਕਰਾਸ ਬਲਾਕ ਹੋ ਗਿਆ ਪਰ ਰੀਬਾਊਂਡ ਉਸ ਦੇ ਆਸਾਨ ਰਿਹਾ ਅਤੇ ਉਸ ਨੇ ਗੋਲ ਕਰ ਦਿੱਤਾ। ਨਿਰਾਸ਼ਾ ਦੀ ਗੱਲ ਇਹ ਰਹੀ ਕਿ ਉਸ ਨੂੰ ਵੀ ਆਫਸਾਈਡ ਕਰਾਰ ਦੇ ਦਿੱਤਾ ਗਿਆ। ਸ਼ਿਵਾਲਦੋ ਨੇ ਇਸ ਤੋਂ ਬਾਅਦ ਇੰਜਰੀ ਟਾਈਮ ’ਚ ਗੋਲ ਕਰ ਕੇ ਭਾਰਤ ਦੀ 2-0 ਨਾਲ ਜਿੱਤ ਪੱਕੀ ਕੀਤੀ।
ਪੰਜਾਬ 'ਚ ਹੜ੍ਹਾਂ ਦੀ ਮਾਰ ਵਿਚਾਲੇ ਦਿਲ ਛੂਹ ਲੈਣ ਵਾਲੇ ਪਲ਼! ਸਾਬਕਾ ਕ੍ਰਿਕਟਰ ਨੇ ਸਾਂਝੀ ਕੀਤੀ ਵੀਡੀਓ
NEXT STORY