ਸਪੋਰਟਸ ਡੈਸਕ- ਅਫਗਾਨਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 30ਵਾਂ ਮੈਚ ਅੱਜ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਨੇ 49.3 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ ਜਿੱਤ ਲਈ 242 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਪਥੁਮ ਨਿਸਾਂਕਾ ਨੇ 46 ਦੌੜਾਂ, ਦਿਮੁਥ ਕਰੁਣਾਰਤਨੇ 15 ਦੌੜਾਂ, ਕੁਸਲ ਮੇਂਡਿਸ ਨੇ 39 ਦੌੜਾਂ, ਸਦੀਰਾ ਸਮਰਵਿਕਰਮਾ ਨੇ 36 ਦੌੜਾਂ, ਚਰਿਥ ਅਸਲੰਕਾ ਨੇ 22 ਦੌੜਾਂ, ਐਂਜੀਲੋ ਮੈਥਿਊਜ਼ ਨੇ 23 ਦੌੜਾਂ ਤੇ ਮਹੀਸ਼ ਥੀਕਸ਼ਾਨਾ ਨੇ 29 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਮੁਜੀਬ ਉਰ ਰਹਿਮਾਨ ਨੇ 2, ਫਜ਼ਲਹੱਕ ਫਾਰੂਕੀ ਨੇ 4, ਅਜ਼ਮਤੁੱਲ੍ਹਾ ਓਮਰਜ਼ਈ ਨੇ 1 ਤੇ ਰਾਸ਼ਿਦ ਖਾਨ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਅਨੀਸ਼ ਭਾਨਵਾਲਾ ਨੇ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਦਾ ਤਮਗਾ, ਪੈਰਿਸ ਓਲੰਪਿਕ ਕੋਟਾ ਕੀਤਾ ਹਾਸਲ
ਲਗਾਤਾਰ ਦੋ ਜਿੱਤਾਂ ਨਾਲ ਉਤਸ਼ਾਹਿਤ, ਸ਼੍ਰੀਲੰਕਾ ਨੂੰ ਵਨਡੇ ਵਿਸ਼ਵ ਕੱਪ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਣ ਲਈ ਅਫਗਾਨਿਸਤਾਨ ਦੇ ਖਿਲਾਫ ਆਤਮਮੁਗਧਤਾ ਤੋਂ ਬਚਣਾ ਹੋਵੇਗਾ। ਸ਼੍ਰੀਲੰਕਾ ਅਤੇ ਅਫਗਾਨਿਸਤਾਨ ਨੇ ਹੁਣ ਤੱਕ ਪੰਜ ਮੈਚਾਂ ਵਿੱਚ ਦੋ-ਦੋ ਜਿੱਤਾਂ ਦਰਜ ਕੀਤੀਆਂ ਹਨ ਅਤੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਦੌੜ ਵਿੱਚ ਹਨ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਆਪਣੇ ਬਾਕੀ ਸਾਰੇ ਮੈਚ ਜਿੱਤਣੇ ਹੋਣਗੇ ਅਤੇ ਬਾਕੀ ਮੈਚਾਂ ਦੇ ਨਤੀਜੇ ਵੀ ਉਨ੍ਹਾਂ ਦੇ ਅਨੁਕੂਲ ਹੋਣ ਦੀ ਪ੍ਰਾਰਥਨਾ ਕਰਨੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਅਨੀਸ਼ ਭਾਨਵਾਲਾ ਨੇ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਦਾ ਤਮਗਾ, ਪੈਰਿਸ ਓਲੰਪਿਕ ਕੋਟਾ ਕੀਤਾ ਹਾਸਲ
NEXT STORY