ਸਪੋਰਟਸ ਡੈਸਕ— ਅਫਾਗਾਨਿਸਤਾਨ ਦਾ ਆਈ. ਸੀ. ਸੀ. ਵਰਲਡ ਕੱਪ 2019 ਦਾ ਸਫਰ ਵੀਰਵਾਰ ਨੂੰ ਖ਼ਤਮ ਹੋ ਗਿਆ। ਇਸ ਵਰਲਡ ਕੱਪ ਦੇ ਆਪਣੇ ਆਖਰੀ ਮੈਚ 'ਚ ਵੈਸਟਇੰਡੀਜ਼ ਤੋਂ 23 ਦੌੜਾਂ ਨਾਲ ਹਾਰ ਦਾ ਮੂੰਹ ਦੇਖਣ ਵਾਲੀ ਇਹ ਟੀਮ ਕ੍ਰਿਕੇਟ ਦੇ ਮਹਾਕੁੰਭ 'ਚ ਇਕ ਵੀ ਜਿੱਤ ਹਾਸਲ ਨਾ ਕਰ ਸਕੀ ਤੇ ਆਪਣੇ ਸਾਰੇ ਨੌਂ ਮੈਚ ਹਾਰ ਗਈ। ਮੈਚ ਤੋਂ ਬਾਅਦ ਅਫਗਾਨਿਸਤਾਨ ਦੇ ਕਪਤਾਨ ਨੇ ਕਿਹਾ ਕਿ ਟੀਮ ਨੂੰ ਆਪਣੀ ਫਿੱਟਨੈਸ ਤੇ ਦਬਾਅ ਨੂੰ ਕਿਵੇਂ ਕਾਬੂ ਕਰਨਾ ਹੈ ਇਸ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਵਿੰਡੀਜ਼ ਨੇ ਇਸ ਮੈਚ 'ਚ ਅਫਗਾਨਿਸਤਾਨ ਦੇ ਸਾਹਮਣੇ 312 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਅਫਗਾਨ ਟੀਮ 50ਵੇਂ ਓਵਰ ਦੀ ਆਖਰੀ ਗੇਂਦ 'ਤੇ 288 ਦੌੜਾਂ 'ਤੇ ਆਲ ਆਉਟ ਹੋ ਗਈ।
ਮੈਚ ਤੋਂ ਬਾਅਦ ਨਾਇਬ ਨੇ ਕਿਹਾ, ਸਾਡੇ ਲਈ ਖਿਡਾਰੀਆਂ ਦੀ ਫਿੱਟਨੈੱਸ ਇਕ ਸਮੱਸਿਆ ਹੈ। ਖਿਡਾਰੀ ਇੱਥੇ ਸੰਘਰਸ਼ ਕਰ ਰਹੇ ਹਨ। ਸਾਨੂੰ ਇਸ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਨਾਲ ਹੀ ਸਾਨੂੰ ਦਬਾਅ ਦੇ ਪਲਾਂ ਨੂੰ ਜ਼ਿਆਦਾ ਝੱਲਣਾ ਹੋਵੇਗਾ ਤਾਂ ਕਿ ਅਸੀਂ ਸਿੱਖ ਸਕੀਏ। ਸਾਨੂੰ ਆਪਣੀ ਯੋਗਿਅਤਾਵਾਂ 'ਤੇ ਵੀ ਕੰਮ ਕਰਨਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਇਹ ਵਰਲਡ ਕੱਪ ਸਾਡੇ ਲਈ ਸਿੱਖਣ ਲਈ ਸ਼ਾਨਦਾਰ ਰਿਹਾ ਹੈ।
ਵਿੰਡੀਜ਼ ਦੇ ਖਿਲਾਫ ਹੋਏ ਮੈਚ ਬਾਰੇ 'ਚ ਨਾਇਬ ਨੇ ਕਿਹਾ, ਨਿਸ਼ਚਿਤ ਤੌਰ 'ਤੇ ਇਹ ਸ਼ਾਨਦਾਰ ਸਕੋਰ ਰਿਹਾ (ਟੀਚੇ ਦਾ ਪਿੱਛਾ ਕਰਦੇ ਹੋਏ ਬਣਾਇਆ ਗਿਆ ਸਕੋਰ)। ਇਕ ਸਮਾਂ ਅਸੀਂ ਇਸ ਵਿਕਟ 'ਤੇ ਸਹਿਜ ਲੱਗ ਰਹੇ ਸਨ। ਇਕਰਾਮ ਅਲੀ ਤੇ ਰਹਮਤ ਸ਼ਾਹ ਸ਼ਾਨਦਾਰ ਖੇਡੇ, ਪਰ 300 ਤੋਂ ਜ਼ਿਆਦਾ ਦੌੜਾਂ ਦਾ ਪਿੱਛਾ ਕਰਨਾ ਸੌਖਾ ਨਹੀਂ ਹੁੰਦਾ ਇਸ ਲਈ ਮੈਂ ਆਪਣੀ ਟੀਮ ਦੀ ਕੋਸ਼ਿਸ਼ ਨਾਲ ਕਾਫ਼ੀ ਖੁਸ਼ ਹਾਂ।
ਇਕਰਾਮ ਦੇ ਬਾਰੇ 'ਚ ਕਪਤਾਨ ਨੇ ਕਿਹਾ, ਇਕਰਾਮ ਅੰਡਰ-19 ਤੋਂ ਆਇਆ ਹੈ। ਉਨ੍ਹਾਂ ਨੇ ਮੈਚ 'ਚ ਆਪਣੀ ਸ਼ਾਨਦਾਰ ਕਲਾਸ ਵਿਖਾਈ। ਸਿਰਫ ਉਹੀ ਨਹੀਂ ਸਾਡੇ ਦੇਸ਼ 'ਚ ਕਈ ਇਸ ਤਰਾਂ ਦੇ ਨੌਜਵਾਨ ਹਨ। ਜੇਕਰ ਅਸੀਂ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਤਿਆਰ ਕਰ ਸਕੇ ਤਾਂ ਸਾਡੇ ਲਈ ਹੀ ਚੰਗਾ ਹੋਵੇਗਾ।
ਬੋਪੰਨਾ, ਕੁਈਵਾਸ ਵਿੰਬਲਡਨ ਦੇ ਪਹਿਲੇ ਦੌਰ 'ਚੋਂ ਬਾਹਰ, ਸ਼ਰਨ ਅਗਲੇ ਦੌਰ 'ਚ
NEXT STORY