ਚਟਗਾਂਓ—- ਸਟਾਰ ਲੈੱਗ ਸਪਿਨਰ ਤੇ ਕਪਤਾਨ ਰਾਸ਼ਿਦ ਖਾਨ (49 ਦੌੜਾਂ 'ਤੇ 6 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਇਕਲੌਤੇ ਟੈਸਟ ਦੇ ਪੰਜਵੇਂ ਤੇ ਆਖਰੀ ਦਿਨ ਸੋਮਵਾਰ ਨੂੰ 224 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਅਫਗਾਨਿਸਤਾਨ ਨੇ ਬੰਗਲਾਦੇਸ਼ ਸਾਹਮਣੇ 398 ਦੌੜਾਂ ਦਾ ਟੀਚਾ ਰੱਖਿਆ ਸੀ ਤੇ ਬੰਗਲਾਦੇਸ਼ ਦੀ ਟੀਮ 6 ਵਿਕਟਾਂ'ਤੇ 136 ਦੌੜਾਂ ਤੋਂ ਅੱਗੇ ਖੇਡਦੇ ਹੋਏ ਅੱਜ 173 ਦੌੜਾਂ 'ਤੇ ਹੀ ਸਿਮਟ ਗਈ। ਸਵੇਰ ਦੀ ਖੇਡ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਈ ਸੀ ਅਤੇ ਲੰਚ ਤਕ ਸਿਰਫ 14 ਗੇਂਦਾਂ ਸੁੱਟੀਆਂ ਜਾ ਸਕੀਆਂ ਸਨ । ਲੰਚ ਤੇ ਚਾਹ ਦੀ ਬ੍ਰੇਕ ਦੇ ਵਿਚਾਲੇ ਦੀ ਖੇਡ ਵੀ ਮੀਂਹ ਤੇ ਗਿੱਲੇ ਮੈਦਾਨ ਨਾਲ ਪ੍ਰਭਾਵਿਤ ਰਹੀ। ਆਖਿਰਕਾਰ ਚਾਹ ਦੀ ਬ੍ਰੇਕ ਤੋਂ ਬਾਅਦ ਖੇਡ ਸ਼ੁਰੂ ਹੋਈ ਤੇ ਰਾਸ਼ਿਦ ਨੇ ਬੰਗਲਾਦੇਸ਼ ਦੀ ਪਾਰੀ ਨੂੰ ਸਮੇਟਣ ਵਿਚ ਜ਼ਿਆਦਾ ਸਮਾਂ ਨਹੀਂ ਲਾਇਆ। ਰਾਸ਼ਿਧ ਨੂੰ ਮੈਚ ਵਿਚ ਕੁਲ 11 ਵਿਕਟਾਂ ਲੈਣ ਲਈ 'ਪਲੇਅਰ ਆਫ ਦਿ ਮੈਚ' ਦਾ ਐਵਾਰਡ ਮਿਲਿਆ।
ਅਫਗਾਨਿਸਤਾਨ ਨੇ ਇਸ ਤਰ੍ਹਾਂ ਇਸ ਜਿੱਤ ਨਾਲ ਮੁਹੰਮਦ ਨਬੀ ਨੂੰ ਸ਼ਾਨਦਾਰ ਵਿਦਾਈ ਦਿੱਤੀ। ਨਬੀ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਇਸ ਟੈਸਟ ਤੋਂ ਬਾਅਦ ਸੰਨਿਆਸ ਲੈ ਲਵੇਗਾ ਤੇ । ਨਬੀ ਨੂੰ ਇਸ ਮੈਚ ਵਿਚ ਦੋ ਵਾਰ ਗਾਰਡ ਆਫ ਆਨਰ ਮਿਲਿਆ। ਮੈਚ ਦੀ ਸਮਾਪਤੀ ਤੋਂ ਬਾਅਦ ਅਫਗਾਨਿਸਤਾਨ ਨੇ ਖਿਡਾਰੀਆਂ ਨੇ ਉਸ ਨੂੰ ਗਾਰਡ ਆਫ ਆਨਰ ਪੇਸ਼ ਕੀਤਾ। ਅਫਗਾਨਿਸਤਾਨ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ, ਇਸ ਲਈ ਉਸ ਨੂੰ ਇਸ ਜਿੱਤ ਤੋਂ ਕੋਈ ਅੰਕ ਨਹੀਂ ਮਿਲਿਆ। ਬੰਗਲਾਦੇਸ਼ ਇਸ ਚੈਂਪੀਅਨਸ਼ਿਪ ਦਾ ਹਿੱਸਾ ਹੈ ਤੇ ਉਸਦਾ ਟੈਸਟ ਚੈਂਪੀਅਨਸ਼ਿਪ ਵਿਚ ਇਹ ਪਹਿਲਾ ਮੈਚ ਸੀ। ਬੰਗਲਾਦੇਸ਼ ਦਾ ਅਜੇ ਖਾਤਾ ਨਹੀਂ ਖੁੱਲ ਸਕਾ ਹੈ।
ਭਾਰਤੀ ਪੁਰਸ਼ਾਂ ਦਾ ਮੁਕਾਬਲਾ ਰੂਸ ਅਤੇ ਮਹਿਲਾਵਾਂ ਦਾ ਮੁਕਾਬਲਾ ਅਮਰੀਕਾ ਨਾਲ ਹੋਵੇਗਾ
NEXT STORY