ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ 27ਵੇਂ ਰੋਮਾਂਚਕ ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 10 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਮੈਦਾਨ 'ਤੇ ਚੌਕੇ-ਛੱਕਿਆਂ ਦੀ ਬਾਰਿਸ਼ ਕਰ ਦਿੱਤੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਦੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 194 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਮਹਿਜ਼ 15 ਗੇਂਦਾਂ ਵਿੱਚ ਆਪਣੀ ਫਿਫਟੀ ਪੂਰੀ ਕਰਕੇ ਨਵਾਂ ਰਿਕਾਰਡ ਬਣਾਇਆ ਅਤੇ ਕੁੱਲ 22 ਗੇਂਦਾਂ ਵਿੱਚ 59 ਦੌੜਾਂ ਬਣਾਈਆਂ। ਦੂਜੇ ਪਾਸੇ ਹੇਨਰਿਕ ਕਲਾਸੇਨ ਨੇ ਵੀ 39 ਗੇਂਦਾਂ ਵਿੱਚ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹਾਲਾਂਕਿ, ਟੀਮ ਦੇ ਕਪਤਾਨ ਈਸ਼ਾਨ ਕਿਸ਼ਨ ਬਿਨਾਂ ਖਾਤਾ ਖੋਲ੍ਹੇ (ਗੋਲਡਨ ਡਕ) ਪੈਵੇਲੀਅਨ ਪਰਤ ਗਏ।
195 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 184 ਦੌੜਾਂ ਹੀ ਬਣਾ ਸਕੀ। ਚੇਨਈ ਦੇ ਸਟਾਰ ਬੱਲੇਬਾਜ਼ ਸੰਜੂ ਸੈਮਸਨ (7 ਦੌੜਾਂ) ਅਤੇ ਕਪਤਾਨ ਰਿਤੂਰਾਜ ਗਾਇਕਵਾੜ (19 ਦੌੜਾਂ) ਬੁਰੀ ਤਰ੍ਹਾਂ ਫਲਾਪ ਰਹੇ। ਆਯੂਸ਼ ਨੇ 13 ਗੇਂਦਾਂ ਵਿੱਚ 30 ਦੌੜਾਂ ਅਤੇ ਮੈਥਿਊ ਸ਼ਾਰਟ ਨੇ ਵੀ ਚੰਗੀ ਪਾਰੀ ਖੇਡੀ, ਪਰ ਟੀਮ ਨੂੰ ਜਿੱਤ ਤੱਕ ਨਹੀਂ ਲੈ ਜਾ ਸਕੇ। ਸਰਫਰਾਜ਼ ਖਾਨ ਨੇ 25 ਅਤੇ ਸ਼ਿਵਮ ਦੂਬੇ ਨੇ 21 ਦੌੜਾਂ ਬਣਾਈਆਂ, ਜਿਨ੍ਹਾਂ ਨੂੰ ਸਿਰਾਜ ਨੇ ਬੋਲਡ ਕੀਤਾ।
ਹੈਦਰਾਬਾਦ ਲਈ ਗੇਂਦਬਾਜ਼ੀ ਵਿੱਚ ਈਸ਼ਾਨ ਮਲਿੰਗਾ ਸਭ ਤੋਂ ਸਫਲ ਰਹੇ, ਜਿਨ੍ਹਾਂ ਨੇ 4 ਓਵਰਾਂ ਵਿੱਚ 3 ਵਿਕਟਾਂ ਝਟਕਾਈਆਂ ਅਤੇ ਚੇਨਈ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਆਪਣੇ ਹੋਮ ਗਰਾਊਂਡ 'ਤੇ ਇਸ ਜਿੱਤ ਦੇ ਨਾਲ ਹੈਦਰਾਬਾਦ ਦੀ ਟੀਮ ਅੰਕ ਸੂਚੀ ਵਿੱਚ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਈ ਹੈ।
RCB ਲਈ ਫਿਰ ਮਨਹੂਸ ਸਾਬਤ ਹੋਈ 'ਹਰੀ ਜਰਸੀ'! ਦੇਖੋ ਹਾਰ-ਜਿੱਤ ਦਾ ਰਿਕਾਰਡ
NEXT STORY