ਨਵੀਂ ਦਿੱਲੀ—ਸ਼ਾਹਿਦ ਅਫਰੀਦੀ ਨੇ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਦਾ ਸਵਾਗਤ ਕੀਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਅਗਲੇ ਮਹੀਨੇ ਵਰਲਡ ਇਲੈਵਨ ਦੇ ਖਿਲਾਫ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਪ੍ਰਬੰਧ ਕੀਤਾ ਹੈ। ਇਸ ਦੌਰਾਨ ਵਰਲਡ ਇਲੈਵਨ ਟੀਮ ਦੀ ਅਗਵਾਈ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸੀ ਕਰਨਗੇ। ਇਹ ਤਿੰਨਾਂ ਮੈਚ ਲਾਹੌਰ ਵਿੱਚ 12,13, ਅਤੇ 15 ਸਿਤੰਬਰ ਨੂੰ ਖੇਡੇ ਜਾਣਗੇ।
ਹਾਲਾਂਕਿ, ਅਫਰੀਦੀ ਨੇ ਭਾਰਤੀ ਖਿਡਾਰੀਆਂ ਦੇ ਵਰਲਡ ਇਲੈਵਨ ਟੀਮ ਵਿੱਚ ਨਹੀਂ ਸ਼ਾਮਲ ਹੋਣ ਨੂੰ ਲੈ ਕੇ ਨਿਰਾਸ਼ਾ ਜਤਾਈ ਹੈ। ਭਾਰਤੀ ਖਿਡਾਰੀਆਂ ਨੂੰ ਪਾਕਿਸਤਾਨ ਖਿਲਾਫ ਸਿਰਫ ਆਈ.ਸੀ.ਸੀ. ਟੂਰਨਾਮੇਂਟ ਵਿਸ਼ਵ ਕੱਪ, ਵਿਸ਼ਵ ਟੀ-20 ਅਤੇ ਚੈਂਪਿਅਨਸ ਟਰਾਫੀ ਵਿੱਚ ਖੇਡਣ ਦੀ ਆਗਿਆ ਹੈ। ਅਫਰੀਦੀ ਨੇ ਟਵਿਟਰ 'ਤੇ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਆਈ.ਸੀ.ਸੀ. ਦੀ ਇਸ ਸੰਯੁਕਤ ਪਹਿਲ ਦੀ ਤਾਰੀਫ ਕੀਤੀ।
ਅਫਰੀਦੀ ਨੇ ਆਪਣੇ ਟਵਿਟਰ ਅਕਾਉਂਟ 'ਤੇ ਲਿਖਿਆ, ਇਸ ਗੱਲ ਤੋਂ ਖੁਸ਼ੀ ਹੋਈ ਕਿ ਕ੍ਰਿਕਟ ਨੂੰ ਪਾਕਿਸਤਾਨ 'ਚ ਵਾਪਸ ਲਿਆਉਣ ਲਈ ਪੀ.ਸੀ.ਬੀ. ਅਤੇ ਆਈ.ਸੀ.ਸੀ. ਨੇ ਹੱਥ ਮਿਲਾਏ। ਜੇਕਰ ਭਾਰਤੀ ਖਿਡਾਰੀ ਵੀ ਆਉਂਦੇ ਤਾਂ ਚੰਗਾ ਹੁੰਦਾ।
ਰਾਸ਼ਟਰੀ ਰਕਵਾਸ ਚੈਂਪੀਅਨ ਬਣੇ ਜੋਸ਼ਨਾ ਤੇ ਘੋਸ਼ਾਲ
NEXT STORY