ਨਵੀਂ ਦਿੱਲੀ : ਆਈ. ਪੀ. ਐੱਲ. ਦਾ 12ਵਾਂ ਸੈਸ਼ਨ ਇਤਿਹਾਸ ਵਿਚ ਖਰਾਬ ਅੰਪਾਇਰਿੰਗ ਅਤੇ ਖਿਡਾਰੀਆਂ ਨਾਲ ਵਿਵਾਦ ਨੂੰ ਲੈ ਕੇ ਯਾਦ ਕੀਤਾ ਜਾਵੇਗਾ। ਇਸ ਸੀਜ਼ਨ ਵਿਚ ਅਜਿਹੇ ਕਈ ਮੌਕੇ ਆਏ ਜਦੋਂ ਖਿਡਾਰੀਆਂ ਅਤੇ ਅੰਪਾਇਰਸ ਵਿਚਾਲੇ ਬਹਿਸ ਹੋਈ। ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਇਕ ਮੈਚ ਦੌਰਾਨ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਅਤੇ ਅੰਪਾਇਰ ਲੌਂਗ ਵਿਚਾਲੇ ਵੀ ਬਹਿਸ ਹੋ ਗਈ। ਸੂਤਰਾਂ ਮੁਤਾਬਕ ਇਸ ਝਗੜੇ ਤੋਂ ਬਾਅਦ ਗੁੱਸੇ 'ਚ ਅੰਪਾਇਰ ਲੌਂਗ ਨੇ ਅੰਪਾਇਰ ਰੂਮ ਦੇ ਦਰਵਾਜ਼ੇ ਨੂੰ ਲੱਤ ਮਾਰ ਕੇ ਨੁਕਸਾਨ ਕਰ ਦਿੱਤਾ।
4 ਮਈ (ਸ਼ਨੀਵਾਰ) ਨੂੰ ਖੇਡਿਆ ਗਿਆ ਇਹ ਮੁਕਾਬਲਾ ਬੈਂਗਲੁਰੂ ਅਤੇ ਹੈਦਰਾਬਾਦ ਵਿਚਾਲੇ ਖੇਡਿਆ ਹੋਇਆ ਸੀ। ਹੈਦਰਾਬਾਦ ਲਈ ਇਹ ਮੈਚ 'ਕਰੋ ਜਾਂ ਮਰੋ' ਦਾ ਮੁਕਾਬਲਾ ਸੀ, ਕਿਉਂਕਿ ਇਸ ਜਿੱਤ ਤੋਂ ਬਾਅਦ ਉਹ ਪਲੇਆਫ ਵਿਚ ਪਹੁੰਚਣ ਵਾਲੀ ਚੌਥੀ ਟੀਮ ਬਣ ਜਾਂਦੀ। ਦੂਜੇ ਪਾਸੇ ਇਸ ਸੀਜ਼ਨ ਵਿਚ ਬੇਹੱਦ ਖਰਾਬ ਪ੍ਰਦਰਸ਼ਨ ਕਰਨ ਵਾਲੀ ਬੈਂਗਲੁਰੂ ਟੀਮ ਆਖਰੀ ਵਿਚ ਜਿੱਤ ਹਾਸਲ ਕਰ ਕੇ ਬਿਹਤਰ ਸਮਾਪਤੀ ਕਰਨਾ ਚਾਹੁੰਦੀ ਸੀ। ਇਸ ਦੌਰਾਨ ਮੈਚ ਵਿਚ ਅੰਪਾਇਰ ਲੀਜਲ ਲੌਂਗ ਨੇ ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੀ ਇਕ ਗੇਂਦ ਨੋ ਬਾਲ ਕਰਾਰ ਦਿੱਤੀ। ਬਾਅਦ ਵਿਚ ਜਦੋਂ ਟੀਵੀ ਰੀ-ਪਲੇਅ ਵਿਚ ਦੇਖਿਆ ਗਿਆ ਤਾਂ ਯਾਦਵ ਦਾ ਪੈਰ ਲਾਈਨ ਤੋਂ ਪਿੱਛੇ ਪਿਆ ਸੀ। ਇਸ ਤੋਂ ਬਾਅਦ ਕਪਤਾਨ ਵਿਰਾਟ ਅਤੇ ਉਮੇਸ਼ ਨੇ ਅੰਪਾਇਰ ਦੇ ਫੈਸਲੇ ਦਾ ਵਿਰੋਧ ਕੀਤਾ। ਹਾਲਾਂਕਿ ਅੰਪਾਇਰ ਨੇ ਆਪਣਾ ਫੈਸਲਾ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਮੈਦਾਨ ਵਿਚਾਲੇ ਅੰਪਾਇਰ ਲੌਂਗ ਵੀ ਦੋਵੇਂ ਖਿਡਾਰੀਆਂ ਨਾਲ ਬਹਿਸ ਕਰਦੇ ਦੇਖੇ ਗਏ।
ਮੈਚ ਤੋਂ ਬਾਅਦ ਜਦੋਂ ਅੰਪਾਇਰ ਲੌਂਗ ਆਪਣੇ ਸਾਥੀ ਅੰਪਾਇਰ ਨਾਲ ਪਵੇਲੀਅਨ ਪਰਤੇ ਤਾਂ ਗੁੱਸੇ ਵਿਚ ਉਸ ਨੇ ਅੰਪਾਇਰ ਰੂਮ ਦੇ ਦਰਵਾਜ਼ੇ ਨੂੰ ਲੱਤ ਮਾਰ ਦਿੱਤੀ ਜਿਸ ਕਾਰਨ ਦਰਵਾਜ਼ੇ ਨੂੰ ਕੁਝ ਨੁਕਸਾਨ ਵੀ ਹੋਇਆ। ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਨੇ ਇਸ ਦੀ ਜਾਣਕਾਰੀ ਮੈਚ ਰੈਫਰੀ ਨਾਰਾਇਮ ਕੁੱਟੀ ਨੂੰ ਦਿੱਤੀ। ਹਾਲਾਂਕਿ ਬਾਅਦ ਵਿਚ ਲੌਂਗ ਨੇ ਕ੍ਰਿਕਟ ਐਸੋਸੀਏਸ਼ਨ ਨਾਲ ਗੱਲ ਕੀਤੀ ਅਤੇ ਇਸ ਨੁਕਸਾਨ ਨੂੰ ਭਰਨ ਲਈ 5000 ਰੁਪਏ ਵੀ ਦਿੱਤੇ। ਹੁਣ ਕਰਨਾਟਕ ਐਸੋਸੀਏਸ਼ਨ ਨੇ ਤੈਅ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ ਬੀ. ਸੀ. ਸੀ. ਆਈ. ਵਿਚ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ ਦੀ ਜਾਣਕਾਰੀ ਵਿਚ ਲਿਆਏਗਾ।
ਅਦਿਤੀ ਮੇਡਿਹੀਲ ਚੈਂਪੀਅਨਸ਼ਿਪ 'ਚ ਸਾਂਝੇ 35ਵੇਂ ਸਥਾਨ 'ਤੇ
NEXT STORY