ਮਾਂਟਰੀਅਲ : ਪੈਰਿਸ ਓਲੰਪਿਕ ‘ਚ ਰਾਫੇਲ ਨਡਾਲ ‘ਤੇ ਆਪਣੀ ਜਿੱਤ ਤੋਂ ਬਾਅਦ ਨੋਵਾਕ ਜੋਕੋਵਿਚ ਨੇ ਅਮਰੀਕੀ ਓਪਨ ਦੀ ਤਿਆਰੀ ‘ਚ ਖੇਡੇ ਗਏ ਮਾਂਟਰੀਅਲ ਓਪਨ ਟੈਨਿਸ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਜੋਕੋਵਿਚ ਨੇ ਸੋਮਵਾਰ ਨੂੰ ਇੱਥੇ ਓਲੰਪਿਕ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿੱਚ ਨਡਾਲ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। ਜੋਕੋਵਿਚ ਨੇ 6 ਅਗਸਤ ਤੋਂ ਸ਼ੁਰੂ ਹੋਣ ਵਾਲੇ ਨੈਸ਼ਨਲ ਬੈਂਕ ਓਪਨ ਏਟੀਪੀ ਮਾਸਟਰਜ਼ 1000 ਈਵੈਂਟ ਵਿੱਚ ਹਿੱਸਾ ਲੈਣ ਦੀ ਯੋਜਨਾ ਬਣਾਈ ਸੀ ਪਰ ਪ੍ਰਬੰਧਕਾਂ ਨੇ ਕਿਹਾ ਕਿ ਉਹ ਟੂਰਨਾਮੈਂਟ ਤੋਂ ਹਟ ਗਿਆ ਹੈ।
ਸਰਬੀਆ ਦੇ ਇਸ ਟੈਨਿਸ ਖਿਡਾਰੀ ਨੇ ਰਿਕਾਰਡ 24 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ ਪਰ ਉਹ ਅਜੇ ਤੱਕ ਓਲੰਪਿਕ ਸੋਨ ਤਮਗਾ ਜਿੱਤਣ 'ਚ ਕਾਮਯਾਬ ਨਹੀਂ ਹੋਏ ਹਨ। ਮਾਂਟਰੀਅਲ ਓਪਨ 'ਚ ਉਨ੍ਹਾਂ ਦੇ ਸਥਾਨ 'ਤੇ ਰੋਮਨ ਸੈਫੁਲਿਨ ਨੂੰ ਮੁੱਖ ਡਰਾਅ 'ਚ ਜਗ੍ਹਾ ਦਿੱਤੀ ਗਈ ਹੈ।
ਇਟਲੀ ਵਿਚੈਂਸਾ ਫੁੱਟਬਾਲ ਟੂਰਨਾਮੈਂਟ 'ਚ ਆਜ਼ੋਲਾ ਦੀ ਟੀਮ ਨੇ ਜਿੱਤਿਆ ਪਹਿਲਾ ਇਨਾਮ
NEXT STORY