ਨਵੀਂ ਦਿੱਲੀ- ਕਿਸੇ ਵੀ ਕ੍ਰਿਕਟਰ ਬਾਰੇ ਇਹ ਸਮਝਣਾ ਸ਼ਾਇਦ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕ੍ਰਿਕਟ ਦਾ ਕੀ ਅਰਥ ਹੈ। ਅਕਸਰ ਅਜਿਹੀਆਂ ਘਟਨਾ ਵਾਪਰਦੀਆਂ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਖਿਡਾਰੀ ਲਈ ਉਸ ਦੀ ਜ਼ਿੰਦਗੀ ਵਿਚ ਖੇਡਾਂ ਦੀ ਕਿੰਨੀ ਮਹੱਤਤਾ ਹੈ। ਖੇਡ ਜਗਤ 'ਚ ਕਈ ਅਜਿਹੇ ਹੀਰੋ ਹਨ, ਜੋ ਆਪਣਿਆਂ ਨੂੰ ਗੁਆ ਕੇ ਵੀ ਹਿੰਮਤ ਨਹੀਂ ਹਾਰਦੇ। ਉਹ ਮੈਦਾਨ 'ਤੇ ਉਤਰਦੇ ਹਨ ਤੇ ਉਸੇ ਜਨੂੰਨ ਨਾਲ ਖੇਡਦੇ ਹਨ, ਜਿਵੇਂ ਪਹਿਲਾਂ ਖੇਡਦੇ ਸਨ। ਵਿਰਾਟ ਕੋਹਲੀ ਨੇ ਵੀ ਪਿਤਾ ਨੂੰ ਗੁਆਉਣ ਦੇ ਬਾਅਦ ਰਣਜੀ ਮੈਚ 'ਚ ਹੀ ਮੈਦਾਨ 'ਤੇ ਉਤਰ ਕੇ 90 ਦੌੜਾਂ ਦੀ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ : ਲਿਏਂਡਰ ਪੇਸ 'ਤੇ ਘਰੇਲੂ ਹਿੰਸਾ ਦੇ ਦੋਸ਼ ਸਾਬਤ, ਸਾਬਕਾ ਪ੍ਰੇਮਿਕਾ ਰੀਆ ਪਿੱਲਈ ਨੇ ਦਿੱਤੀ ਸੀ ਸ਼ਿਕਾਇਤ
ਅਜਿਹੀ ਹੀ ਇੱਕ ਘਟਨਾ ਬੜੌਦਾ ਦੇ ਰਣਜੀ ਖਿਡਾਰੀ ਵਿਸ਼ਣੂ ਸੋਲੰਕੀ ਨਾਲ ਵੀ ਵਾਪਰੀ ਦਰਅਸਲ ਵਿਸ਼ਣੂ ਸੋਲੰਕੀ ਦੇ ਘਰ ਹਾਲ ਹੀ 'ਚ ਇਕ ਬੱਚੀ ਨੇ ਜਨਮ ਲਿਆ ਸੀ, ਜਿਸ ਦਾ ਦਿਹਾਂਤ ਹੋ ਗਿਆ। ਇਸ ਸਦਮੇ ਕਾਰਨ ਵਿਸ਼ਣੂ ਤੇ ਉਸ ਦਾ ਪਰਿਵਾਰ ਸੋਗ 'ਚ ਡੁੱਬ ਗਿਆ ਸੀ। ਵਿਸ਼ਣੂ ਨੇ ਆਪਣੀ ਨਵਜੰਮੀ ਬੱਚੀ ਦਾ ਅੰਤਿਮ ਸੰਸਕਾਰ ਕੀਤਾ ਤੇ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੀ ਟੀਮ ਲਈ ਮੈਦਾਨ ਵਿੱਚ ਉਤਰੇ ਗਏ। ਵਿਸ਼ਣੂ ਸੋਲੰਕੀ ਨੇ ਚੰਡੀਗੜ੍ਹ ਖਿਲਾਫ ਸ਼ਾਨਦਾਰ ਸੈਂਕੜਾ ਠੋਕ ਕੇ ਦਿਖਾਇਆ ਕਿ ਉਹ ਔਖੇ ਹਾਲਾਤਾਂ 'ਚ ਵੀ ਕ੍ਰਿਕਟ ਨੂੰ ਸਮਰਪਿਤ ਹੈ।
ਇਹ ਵੀ ਪੜ੍ਹੋ : ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
ਉਸ ਦੇ ਸੈਂਕੜੇ ਦੇ ਦਮ 'ਤੇ ਚੰਡੀਗੜ੍ਹ ਦੀ ਟੀਮ ਤੀਜੇ ਦਿਨ ਖ਼ਬਰ ਲਿਖੇ ਜਾਣ ਤਕ 500 ਤੋਂ ਵੱਧ ਦੌੜਾਂ ਬਣਾ ਚੁੱਕੀ ਹੈ। 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸੋਲੰਕੀ ਨੇ ਦੂਜੇ ਦਿਨ ਹੀ ਆਪਣੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ ਸੀ। ਸੋਲੰਕੀ ਨੇ 165 ਗੇਂਦਾਂ ਵਿੱਚ 104 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ 12 ਚੌਕੇ ਸ਼ਾਮਲ ਸਨ। ਸੋਲੰਕੀ ਦੀ ਇਸ ਬੱਲੇਬਾਜ਼ੀ ਦੀ ਵੀ ਹਰ ਪਾਸੇ ਚਰਚਾ ਹੋ ਰਹੀ ਹੈ ਕਿਉਂਕਿ ਘਰ 'ਚ ਇੰਨੀ ਵੱਡੀ ਘਟਨਾ ਹੋਣ ਤੋਂ ਬਾਅਦ ਵੀ ਇਸ ਤਰ੍ਹਾਂ ਖੇਡਣਾ ਕਿਸੇ ਵੀ ਖਿਡਾਰੀ ਲਈ ਆਸਾਨ ਨਹੀਂ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
PSL 2022 : ਰੋਮਾਂਚਕ ਮੁਕਾਬਲੇ 'ਚ ਜਿੱਤ ਦਰਜ ਕਰਕੇ ਫਾਈਨਲ 'ਚ ਪੁੱਜੀ ਲਾਹੌਰ ਕਲੰਦਰਸ
NEXT STORY