ਸਪੋਰਟਸ ਡੈਸਕ— ਬੰਗਲਾਦੇਸ਼ ਤੋਂ 21 ਦੌੜਾਂ ਨਾਲ ਮੈਚ ਹਾਰਨ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਪਲਾਨ ਦੇ ਮੁਤਾਬਕ ਨਹੀਂ ਰਿਹਾ। ਲੂੰਗੀ ਨਗੀਦੀ ਮੈਚ ਦੀ ਸ਼ੁਰੂਆਤ 'ਚ ਜ਼ਖਮੀ ਹੋ ਗਏ ਜੋ ਕਿ ਇਕ ਵਧੀਆ ਸ਼ੁਰੂਆਤ ਦੀ ਨਿਸ਼ਾਨੀ ਨਹੀਂ ਸੀ। ਬੰਗਲਾਦੇਸ਼ ਵਲੋਂ ਬਣਾਇਆ ਗਿਆ 330 ਦੌੜਾਂ ਦਾ ਟੀਚਾ ਬਹੁਤ ਜ਼ਿਆਦਾ ਸੀ ਤੇ ਹਰ ਇਕ ਨੇ ਬੱਲੇ ਨਾਲ ਵਧੀਆ ਖੇਡਿਆ ਪਰ ਅਸੀਂ ਇਹ ਜਿੱਤ ਹਾਸਲ ਨਹੀਂ ਕਰ ਸਕੇ। ਉਥੇ ਹੀ ਅਸੀਂ ਵੀ ਅੱਜ 50-60 ਫੀਸਦੀ ਹੀ ਬੱਲੇਬਾਜ਼ੀ ਕੀਤੀ ਜਿਸ ਕਾਰਨ ਬੰਗਲਾਦੇਸ਼ ਨੇ ਸਾਨੂੰ ਹਰਾ ਦਿੱਤਾ।
ਡੂ ਪਲੇਸਿਸ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਟਾਸ ਬਾਰੇ ਸੋਚ ਰਿਹਾ ਸੀ ਤੇ ਇਸ ਬਾਰੇ 'ਚ ਮੈਦਾਨ 'ਚ ਖੜੇ ਸਾਥੀ ਖਿਡਾਰੀਆਂ ਨਾਲ ਗੱਲ ਕੀਤੀ ਕਿ ਪਿੱਚ 'ਚ ਤੇਜ਼ ਤੇ ਉਛਾਲ ਹੈ। ਜੇਕਰ ਉਹ ਜ਼ਿਆਦਾ ਦੌੜਾਂ ਬਣਾ ਲੈਂਦੇ ਹਨ ਤਾਂ ਉਹ ਸਾਨੂੰ ਹਰਾ ਸਕਦੇ ਹਨ। ਅਸੀਂ ਉਮੀਦ ਤੋਂ ਜ਼ਿਆਦਾ ਦੌੜਾਂ ਦੇ ਦਿੱਤੀਆਂ ਜੋ ਕਿ ਵਧੀਆ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ 45 ਓਵਰ ਹੋਏ ਤਾਂ ਮੈਂ ਸਕੋਰਬੋਰਡ ਵੱਲ ਦੇਖਿਆਂ ਤੇ ਅਸੀਂ ਇਕ ਹੀ ਸਟੇਜ 'ਤੇ ਸੀ ਤੇ ਮੈਂ ਦੇਖ ਰਿਹਾ ਸੀ ਕਿ ਪਿਛਲੇ 5 ਓਵਰਾਂ ਤੋਂ ਅਸੀਂ ਕਾਫੀ ਬੁਰੀ ਸਥਿਤੀ 'ਚ ਹਾਂ। ਅਸੀਂ ਕ੍ਰੀਜ਼ 'ਤੇ ਤੇਜ਼ ਗੇਂਦਬਾਜ਼ ਅਟੈਕ ਦੇ ਨਾਲ ਉਤਰੇ ਤੇ ਲੂੰਗੀ ਜ਼ਖਮੀ ਹੋ ਗਿਆ। ਡੇਲ ਹੁਣ ਮਿਡਲ 'ਚ ਗੇਂਦਬਾਜ਼ੀ ਕਰਨਗੇ ਤੇ ਸਾਨੂੰ ਵਧੀਆ ਖਬਰ ਮਿਲਣ ਦੀ ਉਮੀਦ ਰਹੇਗੀ। ਇਹ ਸਾਡੇ ਲਈ ਆਸਾਨ ਨਹੀਂ ਸੀ।
ਆਪਣੇ ਦੇਸ਼ ਬਾਰੇ ਗੱਲ ਕਰਦੇ ਹੋਏ ਡੂ ਪਲੇਸਿਸ ਨੇ ਕਿਹਾ ਕਿ ਸਾਊਥ ਅਫਰੀਕਾ ਬਹੁਤ ਸ਼ਾਨਦਾਰ ਦੇਸ਼ ਹੈ। ਅੱਜ ਅਸੀਂ ਆਪਣਾ ਹੁਨਰ ਨਹੀਂ ਦਿਖਾ ਸਕੇ ਪਰ ਮੈਂ ਵਾਦਾ ਕਰਦਾ ਹਾਂ ਕਿ ਅਜੇ ਖੇਡ ਬਾਕੀ ਹੈ। ਅਸੀਂ ਅੱਜ ਸਿਰਫ 50-60 ਫੀਸਦੀ ਹੀ ਬੱਲੇਬਾਜ਼ੀ ਕੀਤੀ ਤੇ ਇਸ ਨਾਲ ਸਾਨੂੰ ਪਤਾ ਲੱਗ ਗਿਆ ਕਿ ਬੰਗਲਾਦੇਸ਼ ਸਾਨੂੰ ਕਿਸੇ ਦਿਨ ਵੀ ਪਛਾੜ ਸਕਦਾ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਲੋਂ ਮਿਲੇ 331 ਦੌੜਾਂ ਦੇ ਟੀਚੇ ਨੂੰ ਦੱਖਣੀ ਅਫਰੀਕਾ ਦੀ ਟੀਮ 50 ਓਵਰਾਂ 'ਚ 8 ਵਿਕਟਾਂ 'ਤੇ 309 ਦੌੜਾਂ ਹੀ ਬਣਾ ਸਕਦੀ। ਜਿਸ ਦੌਰਾਨ ਦੱਖਣੀ ਅਫਰੀਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੱਖਣੀ ਅਫਰੀਕਾ ਨੇ ਵਿਸ਼ਵ ਕੱਪ 2019 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਪਹਿਲੀ ਹਾਰ ਇੰਗਲੈਂਡ ਤੋਂ 104 ਦੌੜਾਂ ਨਾਲ ਮਿਲੀ ਸੀ ਤੇ ਹੁਣ ਬੰਗਲਾਦੇਸ਼ ਤੋਂ 21 ਦੌੜਾਂ ਨਾਲ ਮਿਲੀ ਹੈ।
ਕਿੰਗਜ਼ ਕੱਪ ਲਈ ਭਾਰਤੀ ਫੁੱਟਬਾਲ ਟੀਮ 'ਚ 6 ਨਵੇਂ ਖਿਡਾਰੀ
NEXT STORY