ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਮਾਇਤੀ ਕਾਰਕੁੰਨ ਲੌਰਾ ਲੂਮਰ ਨੇ ਪਾਕਿਸਤਾਨ ਬਾਰੇ ਇਕ ਵਾਦ-ਵਿਵਾਦ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੁਨੀਆ ਦਾ ਸਭ ਤੋਂ ਵੱਡਾ ਇਸਲਾਮਿਕ ਅੱਤਵਾਦ ਫੈਲਾਉਣ ਵਾਲਾ ਦੇਸ਼ ਹੈ। ਅਮਰੀਕਾ ਨੂੰ ਪਾਕਿਸਤਾਨ ਤੋਂ ਦੂਰ ਰਹਿਣਾ ਚਾਹੀਦਾ ਹੈ। ਨਾਲ ਹੀ ਆਪਣੇ ਸਬੰਧਾਂ ’ਚ ਸਾਵਧਾਨੀ ਵਰਤਣੀ ਚਾਹੀਦੀ ਹੈ।
ਲੂਮਰ ਨੇ ਇਹ ਬਿਆਨ ਇਕ ਪ੍ਰੋਗਰਾਮ 'ਚ ਦਿੱਤਾ। ਸਿੱਧੇ ਤੌਰ ’ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਾਕਿਸਤਾਨ ’ਤੇ ਲੰਬੇ ਸਮੇਂ ਤੋਂ ਜੇਹਾਦੀ ਵਿਚਾਰਧਾਰਾ ਫੈਲਾਉਣ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ। ਅਜਿਹੀ ਸਥਿਤੀ ’ਚ ਅਮਰੀਕਾ ਨੂੰ ਪਾਕਿਸਤਾਨ ਦੀ ਮੌਜੂਦਾ ਸਰਕਾਰ ਨਾਲ ਨੇੜਲੇ ਸਬੰਧ ਵਿਕਸਤ ਕਰਨ ਤੋਂ ਪਹਿਲਾਂ ਚੌਕਸੀ ਨਾਲ ਅੱਗੇ ਵਧਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਲਈ ਰਾਜ਼ੀ ਹੋਇਆ ਇਰਾਨ ! ਰਾਸ਼ਟਰਪਤੀ ਨੇ ਦੱਸਿਆ 'ਰਾਹ'
ਜ਼ਿਕਰਯੋਗ ਹੈ ਕਿ ਲੂਮਰ ਪਹਿਲਾਂ ਵੀ ਆਪਣੇ ਮੁਸਲਿਮ ਵਿਰੋਧੀ ਤੇ ਵਾਦ-ਵਿਵਾਦ ਵਾਲੇ ਬਿਆਨਾਂ ਲਈ ਖ਼ਬਰਾਂ ’ਚ ਰਹੀ ਹੈ। ਉਨ੍ਹਾਂ ਪਹਿਲਾਂ ਭਾਰਤ ਬਾਰੇ ਵੀ ਵਿਵਾਦ ਖੜ੍ਹਾ ਕੀਤਾ ਸੀ। ਉਨ੍ਹਾਂ ਭਾਰਤੀ ਪ੍ਰਵਾਸੀਆਂ ਨੂੰ ਤੀਜੀ ਦੁਨੀਆ ਦੇ ਹਮਲਾਵਰ ਕਿਹਾ ਸੀ ਤੇ ਬਾਲੀਵੁੱਡ ਦਾ ਮਜ਼ਾਕ ਉਡਾਇਆ ਸੀ।
ਇਹ ਵੀ ਪੜ੍ਹੋ- 'ਛੇਤੀ ਖ਼ਾਲੀ ਕਰ ਦਿਓ ਦੁਬਈ ਦੇ ਇਹ ਇਲਾਕੇ..!', ਜੰਗ ਵਿਚਾਲੇ ਇਰਾਨ ਨੇ ਦੇ'ਤੀ ਵੱਡੇ ਹਮਲੇ ਦੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਕੰਧਾਰ 'ਚ ਕੀਤੀ AIRSTRIKE, ਤਾਲਿਬਾਨੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
NEXT STORY