ਨਵੀਂ ਦਿੱਲੀ- ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਅਚਾਨਕ ਪਾਕਿਸਤਾਨ ਦੌਰਾ ਰੱਦ ਕਰਨ ਤੋਂ ਬਾਅਦ ਹੁਣ ਈ. ਸੀ. ਬੀ. ਵੀ ਇੰਗਲੈਂਡ ਟੀਮ ਦੇ ਦੌਰੇ ਨੂੰ ਲੈ ਕੇ ਸੋਚ 'ਚ ਪੈ ਗਈ ਹੈ। ਈ. ਸੀ. ਬੀ. ਦੇ ਬੁਲਾਰਾ ਦਾ ਕਹਿਣਾ ਹੈ ਕਿ ਅਸੀਂ ਸੁਰੱਖਿਆ ਪ੍ਰਬੰਧਾਂ ਦੇ ਚੱਲਦੇ ਨਿਊਜ਼ੀਲੈਂਡ ਬੋਰਡ ਵਲੋਂ ਪਾਕਿਸਤਾਨ ਦਾ ਦੌਰਾ ਰੱਦ ਕਰਨ ਦੇ ਬਾਰੇ ਵਿਚ ਜਾਣ ਚੁੱਕੇ ਹਾਂ। ਹੁਣ ਅਸੀਂ ਮੈਦਾਨ 'ਤੇ ਮੌਜੂਦ ਸਾਡੇ ਸੁਰੱਖਿਆ ਪ੍ਰਬੰਧਾਂ ਦੇ ਸੰਪਰਕ ਵਿਚ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੀ ਸਥਿਤੀ ਜਾਣ ਸਕੀਏ। ਈ. ਸੀ. ਬੀ. ਬੋਰਡ ਅਗਲੇ 24 ਤੋਂ 48 ਘੰਟਿਆਂ ਵਿਚ ਫੈਸਲਾ ਲਵੇਗਾ ਕਿ ਅਸੀਂ ਪਾਕਿਸਤਾਨ ਦਾ ਦੌਰਾ ਕਰਾਂਗੇ ਜਾਂ ਨਹੀਂ।
ਇਹ ਖ਼ਬਰ ਪੜ੍ਹੋ- ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਬ੍ਰਿਟੇਨ ਪਹੁੰਚੀ, ਮਾਤਾ-ਪਿਤਾ ਨੂੰ ਮਿਲੀ
ਇੰਗਲੈਂਡ ਕ੍ਰਿਕਟ ਬੋਰਡ ਨੇ ਇਸ ਸਾਲ ਪਾਕਿਸਤਾਨ ਵਿਚ ਸੁਰੱਖਿਆ ਪ੍ਰਬੰਧਾਂ 'ਤੇ ਭਰੋਸਾ ਜਤਾਉਂਦੇ ਹੋਏ ਅਕਤੂਬਰ ਵਿਚ ਦੌਰੇ ਨੂੰ ਲੈ ਕੇ ਹਾਂ ਕੀਤੀ ਸੀ। ਇਸ ਦੇ ਤਹਿਤ ਕਰਾਚੀ ਦੇ ਮੈਦਾਨ 'ਤੇ 14 ਅਤੇ 15 ਅਕਤੂਬਰ ਨੂੰ 2 ਟੀ-20 ਮੈਚ ਖੇਡੇ ਜਾਣੇ ਸਨ। ਇੰਗਲੈਂਡ ਦੀ ਟੀਮ ਨੇ 12 ਅਕਤੂਬਰ ਨੂੰ ਪਾਕਿਸਤਾਨ ਪਹੁੰਚਣਾ ਸੀ। ਮੈਚ ਖੇਡਣ ਤੋਂ ਬਾਅਦ 16 ਅਕਤੂਬਰ ਨੂੰ ਦੋਵਾਂ ਟੀਮਾਂ ਨੇ ਟੀ-20 ਵਿਸ਼ਵ ਕੱਪ ਲਈ ਯੂ.ਏ.ਈ. ਰਵਾਨਾ ਹੋਣਾ ਸੀ। ਇਸ ਤੋਂ ਪਹਿਲਾਂ ਇੰਗਲੈਂਡ ਨੇ 2005 ਵਿਚ ਪਾਕਿਸਤਾਨ ਦਾ ਦੌਰਾ ਕੀਤਾ ਸੀ ਜਿੱਥੇ ਤਿੰਨ ਟੈਸਟ ਅਤੇ ਪੰਜ ਵਨ ਡੇ ਮੈਚ ਖੇਡੇ ਸਨ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚ 2012 ਤੇ 2015 ਵਿਚ 2 ਸੀਰੀਜ਼ ਸ਼ਡਿਊਲ ਹੋਈ ਜੋਕਿ ਯੂ. ਏ. ਈ. ਦੇ ਮੈਦਾਨ 'ਤੇ ਕਰਵਾਈ ਗਈ।
ਇਹ ਖ਼ਬਰ ਪੜ੍ਹੋ- ਚੇਨਈ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ : ਪੀਟਰਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਚੇਨਈ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ : ਪੀਟਰਸਨ
NEXT STORY