ਚੇਨਈ (ਭਾਸ਼ਾ) - ਭਾਰਤ ਦਾ ਤਜਰਬੇਕਾਰ ਹਾਕੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਇੱਕ ਵਾਰ 'ਚ ਇੱਕ ਹੀ ਟੂਰਨਾਮੈਂਟ ਵਿੱਚ ਧਿਆਨ ਲਗਾ ਰਿਹਾ ਹੈ ਅਤੇ ਜਿੱਥੇ ਤੱਕ ਉਸਦੇ ਭਵਿੱਖ ਦੀ ਗੱਲ ਹੈ ਤਾਂ ਉਸਦਾ ਕਹਿਣਾ ਹੈ ਕਿ ਉਹ ਦੇਖੇਗਾ ਕਿ ਸਤੰਬਰ- ਅਕਤੂਬਰ 'ਚ ਚੀਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਤੋਂ ਬਾਅਦ ਚੀਜ਼ਾਂ ਕਿਸ ਤਰਾਂ ਅੱਗੇ ਵਧਦੀਆਂ ਹਨ। ਭਾਰਤ ਲਈ 2006 ਵਿੱਚ ਸ਼ੁਰੂਆਤ ਕਰਨ ਵਾਲੇ ਮਹਾਨ ਗੋਲਕੀਪਰ ਸ਼੍ਰੀਜੇਸ਼ (35 ਸਾਲ) ਹੁਣ 300 ਅੰਤਰਰਾਸ਼ਟਰੀ ਮੈਚਾਂ ਦੇ ਨੇੜੇ ਹੈ।
ਉਹ ਇਸ ਸਮੇਂ ਭਾਰਤ ਲਈ ਕ੍ਰਿਸ਼ਨ ਬਹਾਦਰ ਪਾਠਕ ਦੇ ਨਾਲ ਮਿਲਕੇ ਇੱਥੇ ਚੱਲ ਰਹੀ ਏਸ਼ੀਆਈ ਚੈਂਪੀਅਨਸ ਟ੍ਰਾਫੀ (ਏ. ਸੀ.ਟੀ.) 'ਚ ਗੋਲਕੀਪਿੰਗ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਏ. ਸੀ. ਟੀ. ਦੇ ਇੱਕ ਹੋਰ ਪੜਾਅ 'ਚ ਖੇਡਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ 'ਤੇ ਸ਼੍ਰੀਜੇਸ਼ ਨੇ ਪੀ.ਟੀ.ਆਈ. ਨੂੰ ਕਿਹਾ, 'ਇਸ ਉਮਰ 'ਚ ਚੰਗਾ ਇਹੀ ਹੋਵੇਗਾ ਕਿ ਤੁਸੀਂ ਮੇਰੇ ਤੋਂ ਅਗਲੇ ਦੋ ਸਾਲ ਦੇ ਬਾਰੇ ਨਾ ਪੁੱਛੋ। ਹੁਣ ਇਹ ਹਮੇਸ਼ਾ ਅਗਲੇ ਸਾਲ ਦੀ ਗੱਲ ਹੋਵੇਗੀ। ਮੈਂ ਏਸ਼ੀਅਨ ਖੇਡਾਂ 'ਚ ਖੇਡਾਂਗਾ ਅਤੇ ਇਸ ਤੋਂ ਬਾਅਦ ਹੀ ਦੇਖਾਂਗਾ ਕਿ ਚੀਜ਼ਾਂ ਕਿਸ ਤਰ੍ਹਾਂ ਅੱਗੇ ਵਧਦੀਆਂ ਹਨ। ਮੈਂ ਇੱਕ ਵਾਰ ਸਿਰਫ਼ ਇੱਕ ਹੀ ਟੂਰਨਾਮੈਂਟ ਬਾਰੇ ਸੋਚ ਰਿਹਾ ਹਾਂ। ' ਏ. ਸੀ. ਟੀ. ਦੋ ਸਾਲ ਬਾਅਦ ਖੇਡਿਆ ਜਾਣ ਵਾਲਾ ਟੂਰਨਾਮੈਂਟ ਹੈ ਪਰ ਅਜੇ ਅਗਲੇ ਪੜਾਅ ਦੀ ਜਗ੍ਹਾ ਅਤੇ ਤਾਰੀਖ ਦਾ ਐਲਾਨ ਨਹੀਂ ਹੋਇਆ । ਭਾਰਤ ਨੇ ਬੁੱਧਵਾਰ ਨੂੰ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਹਰਾਇਆ ਸੀ । ਇਸਤੋਂ ਬਾਅਦ ਸ਼੍ਰੀਜੇਸ਼ ਨੇ ਕਿਹਾ, ' ਜਿਵੇਂ ਨੋਵਾਕ ਜੋਕੋਵਿਚ ਨੇ ਕਿਹਾ ' 35 ਸਾਲ ਨਵਾਂ 25 ਸਾਲ ਹੈ।' ਅਤੇ ਮੈਂ ਯਕੀਨੀ ਤੌਰ 'ਤੇ ਵੀ ਇਹੀ ਮੰਨਦਾ ਹਾਂ ।'
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜ਼ਬਰਦਸਤ ਦੋਹਰੇ ਸੈਂਕੜੇ ਤੋਂ ਬਾਅਦ ਪ੍ਰਿਥਵੀ ਸ਼ਾਹ ਨੇ ਦਿੱਤਾ ਵੱਡਾ ਬਿਆਨ , ਕਿਹਾ, ਟੀਮ 'ਚ ਚੋਣ ਬਾਰੇ ਨਹੀਂ ਸੋਚ ਰਿਹਾ
NEXT STORY