ਮੁੰਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਵਲੋਂ ਵੱਡੀ ਸੈਂਕੜੇ ਵਾਲੀ ਸਾਂਝੇਦਾਰੀ ਪਾਰੀ ਖੇਡਣ ਵਾਲੇ ਟਾਮ ਲੈਥਮ ਤੇ ਰੋਸ ਟੇਲਰ ਦੀ ਤਰੀਫ ਕਰਦੇ ਹੋਏ ਪਹਿਲੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ 'ਚ ਹਾਰ ਦੇ ਲਈ ਕੁਝ ਹੱਦ ਤਕ ਆਪਣੇ ਬੱਲੇਬਾਜ਼ਾਂ ਨੂੰ ਵੀ ਜ਼ਿੰਮੇਦਾਰ ਦੱਸਿਆ ਹੈ। ਭਾਰਤ ਨੂੰ 6 ਵਿਕਟਾਂ ਤੋਂ ਹਾਰ ਦੇ ਬਾਅਦ ਕਿਹਾ ਕਿ ਇਸ ਲਈ ਹਾਰੇ ਕਿਉਂਕਿ ਨਿਊਜ਼ੀਲੈਂਡ ਨੇ ਸਾਨੂੰ ਦਬਾਅ 'ਚ ਲਿਆ ਦਿੱਤਾ ਸੀ। ਸਾਨੂੰ ਲੱਗ ਰਿਹਾ ਸੀ ਕਿ 275 ਦੌੜਾਂ ਦਾ ਟੀਚਾ ਹੋਵੇਗਾ ਪਰ ਰੋਸ ਤੇ ਟਾਮ ਨੇ ਵਧੀਆ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਜਦੋਂ ਅਸੀਂ 200 ਦੌੜਾਂ ਦੀ ਸਾਂਝੇਦਾਰੀ ਕਰਦੇ ਹਾਂ ਤਾਂ ਫਿਰ ਜਿੱਤ ਦੇ ਹੱਕਦਾਰ ਹੁੰਦੇ ਹਾਂ। ਭਾਰਤ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਕੋਹਲੀ ਨੇ ਆਪਣੇ 200ਵੇਂ ਮੈਚ 'ਚ 121 ਦੌੜਾਂ ਦੀ ਮਦਦ ਨਾਲ 8 ਵਿਕਟਾਂ 'ਤੇ 280 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਇਸ ਦੇ ਜਵਾਬ 'ਚ ਟਾਮ ਲੈਥਮ (ਜੇਤੂ 103) ਤੇ ਰੋਸ ਟੇਲਰ (95) ਦੇ ਵਿਚ ਚੌਥੇ ਵਿਕਟ ਦੇ ਲਈ 200 ਦੌੜਾਂ ਦੀ ਸਾਂਝੇਦਾਰੀ ਦੇ ਨਾਲ 4 ਵਿਕਟਾਂ 'ਤੇ 284 ਬਣਾ ਕੇ 3 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ।
ਕੋਹਲੀ ਨੇ ਕਿਹਾ ਕਿ ਵਿਕਟ 'ਤੇ ਨਵੀਂ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਆਖਰੀ 13-14 ਓਵਰਾਂ 'ਚ 20 ਤੋਂ 30 ਦੌੜਾਂ ਘੱਟ ਬਣਾਈਆਂ ਪਰ ਪਹਿਲੀ ਪਾਰੀ 'ਚ ਵਿਕਟ ਵੱਖਰੇ ਤਰੀਕੇ ਨਾਲ ਖੇਡ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਪਰ ਨਿਊਜ਼ੀਲੈਂਡ ਨੇ ਸਾਡੇ ਸਪਿਨਰਾਂ ਤੇ ਤੇਜ਼ ਗੇਂਦਬਾਜ਼ੀ ਦਾ ਵਧੀਆ ਸਾਹਮਣਾ ਕੀਤਾ। ਹਾਰਦਿਕ ਪੰਡਯਾ ਵੀ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ ਇਸ ਲਈ ਕੇਦਾਰ ਨੂੰ ਗੇਂਦ ਕਰਵਾਉਣ ਦੀ ਜ਼ਰੂਰਤ ਨਹੀਂ ਮਹਿਸੂਸ ਹੋਈ।
ਮੋਦੀ ਨੇ ਦਿੱਤੀ ਭਾਰਤੀ ਹਾਕੀ ਟੀਮ ਨੂੰ ਖਿਤਾਬੀ ਜਿੱਤ ਦੀ ਵਧਾਈ
NEXT STORY