ਸਪੋਰਟਸ ਡੈਸਕ— IPL ਦੇ ਇਸ ਸੀਜ਼ਨ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਟਾਰ ਬੱਲੇਬਾਜ਼ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਹਨ। ਆਰਸੀਬੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਅਜੇ ਵੀ ਪਲੇਆਫ 'ਚ ਪਹੁੰਚਣ ਦੀ ਉਮੀਦ ਹੈ। ਇਸ ਸਭ ਦੇ ਵਿਚਾਲੇ ਵਿਰਾਟ ਕੋਹਲੀ ਨੂੰ ਲੈ ਕੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। RCB ਦੁਆਰਾ ਇੱਕ ਪੋਡਕਾਸਟ ਵਿੱਚ, ਕੋਹਲੀ ਨੇ ਆਪਣੇ ਕਰੀਅਰ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਦਿੱਤੇ, ਜਿਸ ਵਿੱਚ ਉਸਨੇ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਵੀ ਗੱਲ ਕੀਤੀ। ਇਸ ਦੇ ਨਾਲ ਹੀ ਕੋਹਲੀ ਦੀ ਟੀ-20 ਵਿਸ਼ਵ ਕੱਪ ਟੀਮ 'ਚ ਚੋਣ ਨੂੰ ਲੈ ਕੇ ਵੀ ਕਈ ਸਵਾਲ ਉਠਾਏ ਗਏ ਸਨ, ਜਿਨ੍ਹਾਂ ਦਾ ਉਨ੍ਹਾਂ ਨੇ ਜਵਾਬ ਦਿੱਤਾ।
ਇਹ ਵੀ ਪੜ੍ਹੋ : KL ਰਾਹੁਲ ਨੇ ਫੜਿਆ ਸ਼ਾਨਦਾਰ ਕੈਚ, ਤਾੜੀਆਂ ਵਜਾਉਣ ਨੂੰ ਮਜਬੂਰ ਹੋਏ ਸੰਜੀਵ ਗੋਇਨਕਾ
ਸੰਨਿਆਸ ਦੇ ਬਾਰੇ 'ਚ ਕੋਹਲੀ ਨੇ ਕਿਹਾ, "ਹਰ ਖਿਡਾਰੀ ਦੀ ਜ਼ਿੰਦਗੀ 'ਚ ਅਜਿਹਾ ਸਮਾਂ ਆਉਂਦਾ ਹੈ, ਜਦੋਂ ਉਨ੍ਹਾਂ ਨੂੰ ਸੰਨਿਆਸ ਲੈਣ ਦਾ ਫੈਸਲਾ ਕਰਨਾ ਪੈਂਦਾ ਹੈ, ਪਰ ਮੈਂ ਫਿਲਹਾਲ ਉਸ ਸਮੇਂ 'ਤੇ ਨਹੀਂ ਹਾਂ। ਮੈਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦਾ ਜਿਸ ਦਾ ਮੈਨੂੰ ਬਾਅਦ 'ਚ ਪਛਤਾਵਾ ਹੋਵੇ।" ਇਸ ਬਾਰੇ ਮੈਨੂੰ ਭਰੋਸਾ ਹੈ ਕਿ ਮੈਂ ਅਜਿਹਾ ਨਹੀਂ ਕਰਾਂਗਾ। ਕੋਹਲੀ ਨੇ ਅੱਗੇ ਕਿਹਾ ਕਿ ਜਦੋਂ ਮੇਰਾ ਇੱਥੇ ਕੰਮ ਪੂਰਾ ਹੋ ਜਾਵੇਗਾ ਤਾਂ ਮੈਂ ਚਲਾ ਜਾਵਾਂਗਾ ਅਤੇ ਕੁਝ ਦਿਨਾਂ ਤੱਕ ਨਜ਼ਰ ਨਹੀਂ ਆਵਾਂਗਾ। ਕੋਹਲੀ ਨੇ ਕਿਹਾ ਕਿ ਜਦੋਂ ਤੱਕ ਮੈਂ ਖੇਡਦਾ ਰਹਾਂਗਾ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਾ ਰਹਾਂਗਾ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ 3 ਸਾਲ ’ਚ ਪਹਿਲੇ ਘਰੇਲੂ ਟੂਰਨਾਮੈਂਟ ’ਚ ਜਿੱਤਿਆ ਸੋਨ ਤਮਗਾ
ਆਈਪੀਐਲ ਬਾਰੇ ਵੀ ਗੱਲ ਕੀਤੀ
ਇਸ ਤੋਂ ਇਲਾਵਾ ਕੋਹਲੀ ਨੇ ਆਈਪੀਐਲ ਸੀਜ਼ਨ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਉਹ ਆਪਣੇ ਬੱਲੇ ਨਾਲ ਪ੍ਰਦਰਸ਼ਨ ਕਰਦੇ ਰਹੇ ਹਨ ਅਤੇ ਹਰ ਮੈਚ ਵਿੱਚ ਆਪਣੀ ਟੀਮ ਲਈ ਯੋਗਦਾਨ ਦਿੰਦੇ ਰਹੇ ਹਨ। ਵਿਰਾਟ ਕੋਹਲੀ ਨੇ ਇਸ ਸੀਜ਼ਨ 'ਚ 13 ਮੈਚਾਂ 'ਚ 661 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਦਾ ਸਟ੍ਰਾਈਕ ਰੇਟ 155.16 ਹੈ। ਇਸ ਤੋਂ ਇਲਾਵਾ ਉਸ ਨੇ ਆਰੇਂਜ ਕੈਪ 'ਤੇ ਵੀ ਕਬਜ਼ਾ ਕਰ ਲਿਆ ਹੈ। ਵਿਰਾਟ ਨੇ ਇਸ ਸੀਜ਼ਨ 'ਚ ਹਰ ਮੈਚ 'ਚ ਵਿਰੋਧੀ ਗੇਂਦਬਾਜ਼ਾਂ ਦਾ ਆਪਣੇ ਬੱਲੇ ਨਾਲ ਕੁੱਟਾਪਾ ਚਾੜਿਆ ਹੈ। ਜੇਕਰ ਉਹ ਆਪਣੀ ਫਾਰਮ ਨੂੰ ਬਰਕਰਾਰ ਰੱਖਦਾ ਹੈ ਤਾਂ ਉਹ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਲਈ ਮਹੱਤਵਪੂਰਨ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫੁੱਟਬਾਲ ਖਿਡਾਰੀ ਸੁਨੀਲ ਛੇਤਰੀ ਨੇ ਲਿਆ ਸੰਨਿਆਸ, ਕਿਹਾ- ਨਵੇਂ ਲੋਕਾਂ ਨੂੰ ਮੌਕਾ ਦੇਣ ਦਾ ਸਮਾਂ ਹੈ
NEXT STORY