ਜਲੰਧਰ : ਹੈਦਰਾਬਾਦ ਨੂੰ ਸ਼ਾਨਦਾਰ ਜਿੱਤ ਦਵਾਉਣ ਤੋਂ ਬਾਅਦ ਬੇਅਰਸਟੋ ਨੇ ਕਿਹਾ ਕਿ ਮੈਂ ਅੰਤ ਤੱਕ ਉੱਥੇ (ਕਰੀਜ਼ 'ਤੇ) ਰਹਿਣ ਲਈ ਬਹੁਤ ਖੁਸ਼ ਸੀ। ਸਿਖਰ ਚਾਰ 'ਚੋਂ ਕਿਸੇ ਨੂੰ ਉੱਥੇ ਹੋਣ ਦੀ ਜ਼ਰੂਰਤ ਹੈ ਤੇ ਮੈਂ ਵਾਸਤਵ 'ਚ ਖੁਸ਼ ਹਾਂ ਕਿ ਮੈਂ ਇਕ ਸੀ। ਮੈਨੂੰ ਲਗਦਾ ਹੈ ਕਿ ਸਜੇ ਹੱਥ-ਖੱਬੇ ਹੱਥ ਦਾ ਸੰਯੋਜਨ ਹੋਣਾ ਆਸਾਨ ਹੈ। ਅਸੀਂ (ਵਾਰਨਰ ਤੇ ਆਪਣੇ ਆਪ) ਇਕ-ਦੂਜੇ ਦੇ ਪੂਰਕ ਹਾਂ। ਮੈਨੂੰ ਲਗਦਾ ਹੈ ਕਿ ਸਾਨੂੰ ਬਹੁਤ ਚੰਗੀ ਟੀਮ ਮਿਲੀ।
ਬੇਅਰਸਟੋ ਨੇ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਆਖਰੀ 11 ਜਾਂ 12 ਓਵਰਾਂ 'ਚ ਉਨ੍ਹਾਂ 'ਤੇ ਪਾਬੰਦੀ ਲਗਾਉਣ ਦਾ ਕੰਮ ਕੀਤਾ। ਸਾਡੀ ਟੀਮ ਹਰ ਵਿਭਾਗ 'ਚ ਸੁਧਾਰ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੇ ਖੇਡਣ ਦੀ ਖੁਸ਼ੀ ਹੈ, ਇਸ ਪ੍ਰਸ਼ੰਸਕਾਂ ਨੇ ਆਰੇਂਜ ਆਰਮੀ ਨੂੰ ਵੀ ਬਰਾਬਰ ਸਪੋਰਟ ਕੀਤੀ। ਉਥੇ ਹੀ ਰਾਸ਼ਿਦ ਬਾਰੇ ਗੱਲ ਕਰਦੇ ਹੋਏ ਬੇਅਰਸਟੋ ਨੇ ਕਿਹਾ ਕਿ ਉਹ ਅੱਜ ਥੋੜ੍ਹੇ ਅਗ੍ਰੈਸਿਵ ਸਨ। ਨੈਟਸ 'ਚ ਉਸ ਦਾ ਸਾਹਮਣਾ ਕਰਨਾ ਚੁਣੌਤੀ ਭਰਪੂਰ ਹੁੰਦਾ ਹੈ। ਖੁਸ਼ ਹਾਂ ਉਨ੍ਹਾਂ ਦੇ ਖਿਲਾਫ ਆਰਾਮ ਨਾਲ ਖੇਡ ਸਕਿਆ।
CSK ਲਈ ਖੁਸ਼ੀ ਦੀ ਖਬਰ, ਅਗਲੇ ਮੈਚ 'ਚ ਹੋ ਸਕਦੀ ਹੈ ਧੋਨੀ ਦੀ ਵਾਪਸੀ
NEXT STORY