ਜੈਪੁਰ– ਵੀਰ ਅਹਿਲਾਵਤ ਨੇ ਸ਼ੁੱਕਰਵਾਰ ਨੂੰ ਇੱਥੇ ਜੈਪੁਰ ਓਪਨ ਦੇ ਚੌਥੇ ਦੌਰ ਵਿਚ ਅੱਠ ਅੰਡਰ 62 ਦਾ ਕਾਰਡ ਖੇਡ ਕੇ ਇਸ ਟੂਰਨਾਮੈਂਟ ਦੇ ਆਪਣੇ ਘੱਟ ਤੋਂ ਘੱਟ ਸਕੋਰ ਦੀ ਬਰਾਬਰੀ ਕਰਦੇ ਹੋਏ ਖਿਤਾਬ ਆਪਣੇ ਨਾਂ ਕੀਤਾ।
ਅਹਿਲਾਵਤ ਤੀਜੇ ਦੌਰ ਤੋਂ ਬਾਅਦ ਅੰਕ ਸੂਚੀ ਵਿਚ ਚੋਟੀ ’ਤੇ ਕਾਬਜ਼ ਖਿਡਾਰੀ ਤੋਂ 5 ਸ਼ਾਟਾਂ ਪਿੱਛੇ ਚੌਥੇ ਸਥਾਨ ’ਤੇ ਸੀ ਪਰ ਉਸ ਨੇ ਆਖਰੀ ਦੌਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਾਸਾ ਪਲਟ ਦਿੱਤਾ।
ਗੁਰੂਗ੍ਰਾਮ ਦੇ ਇਸ ਗੋਲਫਰ ਨੇ ਦੂਜੇ ਦੌਰ ਵਿਚ ਵੀ 62 ਦਾ ਕਾਰਡ ਖੇਡਿਆ ਸੀ। ਅਹਿਲਾਵਤ (67-62-70-62) ਨੇ ਕੋਰਸ ਰਿਕਾਰਡ 19 ਅੰਡਰ 261 ਦੇ ਸਕੋਰ ਨਾਲ ਆਪਣਾ ਪੰਜਵਾਂ ਖਿਤਾਬ ਜਿੱਤਿਆ। ਇਸ ਤਰ੍ਹਾਂ ਨਾਲ ਉਹ 15 ਲੱਖ ਰੁਪਏ ਦੀ ਜੇਤੂ ਰਾਸ਼ੀ ਹਾਸਲ ਕਰ ਕੇ ‘ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ’ ਵਿਚ 38ਵੇਂ ਤੋਂ 18ਵੇਂ ਸਥਾਨ ’ਤੇ ਪਹੁੰਚ ਗਿਆ ।
BCCI ਨੂੰ ਅਚਾਨਕ ਬਦਲਣਾ ਪਿਆ ਮੈਚਾਂ ਦੀ ਜਗ੍ਹਾ; ਹੁਣ ਇਸ ਸ਼ਹਿਰ 'ਚ ਹੋਣਗੇ ਇਹ ਮੈਚ
NEXT STORY