ਨਵੀਂ ਦਿੱਲੀ— ਅਖਿਲ ਭਾਰਤੀ ਖੇਡ ਪ੍ਰੀਸ਼ਦ (ਏ. ਆਈ. ਸੀ. ਐੱਸ.) ਦੇ ਮੁਖੀ ਵਿਜੇ ਕੁਮਾਰ ਮਲਹੋਤਰਾ ਨੇ ਸ਼ੁੱਕਰਵਾਰ ਕਿਹਾ ਕਿ ਜਿਸ ਤਰ੍ਹਾਂ ਰੰਗ-ਭੇਦ ਦੀ ਨੀਤੀ ਕਾਰਨ ਦੱਖਣੀ ਅਫਰੀਕਾ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਸੀ, ਉਸੇ ਤਰ੍ਹਾਂ ਪਾਕਿਸਤਾਨ ਨੂੰ ਅੱਤਵਾਦ ਨੂੰ ਬੜ੍ਹਾਵਾ ਦੇਣ ਵਾਲਾ ਦੇਸ਼ ਐਲਾਨ ਕੇ ਉਸ ਦਾ ਕੌਮਾਂਤਰੀ ਖੇਡ ਪੱਧਰ 'ਤੇ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।
ਸਾਈ ਦਫਤਰ ਵਿਚ ਏ. ਆਈ. ਸੀ. ਐੱਸ. ਦੀ ਮੀਟਿੰਗ ਦੌਰਾਨ ਪੁਲਵਾਮਾ ਅੱਤਵਾਦੀ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 40 ਤੋਂ ਵੱਧ ਜਵਾਨਾਂ ਦੇ ਸ਼ਹੀਦ ਹੋਣ ਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪਾਕਿਸਤਾਨ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਮਲਹੋਤਰਾ ਨੇ ਕਿਹਾ, ''ਮੈਂ ਵਿਦੇਸ਼ ਮੰਤਰੀ ਤੇ ਖੇਡ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਪਾਕਿਸਤਾਨ ਨੂੰ ਅੱਤਵਾਦ ਨੂੰ ਬੜ੍ਹਾਵਾ ਦੇਣ ਵਾਲਾ ਦੇਸ਼ ਐਲਾਨ ਕੇ ਉਸ ਨੂੰ ਅਲੱਗ-ਥਲੱਗ ਕਰਨ ਲਈ ਕੌਮਾਂਤਰੀ ਓਲੰਪਿਕ ਕਮੇਟੀ ਤੇ ਹੋਰ ਵਿਸ਼ਵ ਮੰਚਾਂ'ਤੇ ਵੀ ਗੱਲ ਰੱਖੀ ਜਾ ਸਕਦੀ ਹੈ ਕਿਉਂਕਿ ਖੇਡ ਭਾਈਚਾਰੇ ਦਾ ਮੰਨਣਾ ਹੈ ਕਿ ਭਾਰਤ ਨੂੰ ਖੇਡਾਂ ਵਿਚ ਪਾਕਿਸਤਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ।''
ਆਪਣੀ ਕਾਬਲੀਅਤ ਸਾਬਤ ਕਰਾਂਗਾ : ਵਿਜੇ
NEXT STORY