ਸਪੋਰਟਸ ਡੈਸਕ— ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੰਗਲਵਾਰ ਨੂੰ ਕਾਰਜਵਾਹਕ ਕਪਤਾਨ ਅਜਿੰਕਯ ਰਹਾਨੇ ਨੂੰ ‘ਚਾਲਾਕ ਕਪਤਾਨ’ ਦਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਸ਼ਾਂਤ ਸੁਭਾਅ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੇ ਬਿਲਕੁਲ ਉਲਟ ਹੈ ਜੋ ਹਮੇਸ਼ਾ ਜੋਸ਼ ਤੇ ਜੁਨੂੰਨ ਨਾਲ ਭਰੇ ਰਹਿੰਦੇ ਹਨ। ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ’ਚ ਸੈਂਕੜਾ ਬਣਾਉਣ ਦੇ ਨਾਲ ਚੰਗੀ ਕਪਤਾਨੀ ਲਈ ਵੀ ਰਹਾਨੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : IND vs AUS : ਜਸਪ੍ਰੀਤ ਬੁਮਰਾਹ ਦਾ ਕਮਾਲ, 15 ਵਿਕਟਾਂ ਲੈ ਕੇ ਰਚਿਆ ਇਤਿਹਾਸ
 ਸ਼ਾਸਤਰੀ ਨੇ ਦੂਜੇ ਟੈਸਟ ’ਚ ਅੱਠ ਵਿਕਟਾਂ ਨਾਲ ਮਿਲੀ ਜਿੱਤ ਦੇ ਬਾਅਦ ਕਿਹਾ, ‘‘ਉਹ ਕਾਫ਼ੀ ਚਾਲਾਕ ਕਪਤਾਨ ਹੈ ਤੇ ਖੇਡ ਨੂੰ ਕਾਫ਼ੀ ਚੰਗੀ ਤਰ੍ਹਾਂ ਸਮਝਦਾ ਹੈ। ਉਸ ਦੇ ਸ਼ਾਂਤ ਸੁਭਾਅ ਨਾਲ ਨਵੇਂ ਖਿਡਾਰੀਆਂ ਤੇ ਗੇਂਦਬਾਜ਼ਾਂ ਨੂੰ ਮਦਦ ਮਿਲੀ। ਉਮੇਸ਼ ਦੇ ਨਾਂ ਹੋਣ ਦੇ ਬਾਵਜੂਦ ਉਹ ਫ਼ਿਕਰਮੰਦ ਨਹੀਂ ਹੋਇਆ।’’ ਸ਼ਾਸਤਰੀ ਤੋਂ ਰਹਾਨੇ ਤੇ ਕੋਹਲੀ ਦੀ ਕਪਤਾਨੀ ਦੀ ਸ਼ੈਲੀ ’ਚ ਫ਼ਰਕ ਦੇ ਬਾਰੇ ਪੁੱਛਿਆ ਗਿਆ ਸੀ। ਉਨ੍ਹਾਂ ਕਿਹਾ, ‘‘ਦੋਵੇਂ ਖੇਡ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਵਿਰਾਟ ਹਮਲਾਵਰ ਹੈ ਜਦਕਿ ਅਜਿੰਕਯ ਚੁੱਪਚਾਪ ਤਿਆਰੀ ਕਰਦਾ ਹੈ ਪਰ ਉਸ ਨੂੰ ਪਤਾ ਹੈ ਕਿ ਉਹ ਕੀ ਚਾਹੁੰਦਾ ਹੈ।

ਇਹ ਵੀ ਪੜ੍ਹੋ : ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਣ ’ਤੇ ਭਾਵੁਕ ਹੋਏ ਵਿਰਾਟ ਕੋਹਲੀ, ਆਖੀ ਇਹ ਗੱਲ
 ਉਨ੍ਹਾਂ ਨੇ ਰਹਾਨੇ ਦੇ ਸੈਂਕੜੇ ਨੂੰ ਦੂਜੇ ਟੈਸਟ ਦਾ ਫੈਸਲਾਕੁੰਨ ਮੋੜ ਦਸਦੇ ਹੋਏ ਕਿਹਾ ਕਿ ਉਸ ਨੇ ਖੇਡ ਦੌਰਾਨ ਸੰਜਮ ਨਾਲ ਕੰਮ ਲਿਆ। ਰਹਾਨੇ ਦੀਆਂ 112 ਦੌੜਾਂ ਦੀ ਮਦਦ ਨਾਲ ਭਾਰਤ ਨੇ ਪਹਿਲੀ ਪਾਰੀ ’ਚ 326 ਦੌੜਾਂ ਬਣਾ ਕੇ 131 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਸ਼ਾਸਤਰੀ ਨੇ ਕਿਹਾ ਕਿ ਰਹਾਨੇ ਜਦੋਂ ਬੱਲੇਬਾਜ਼ੀ ਲਈ ਉਤਰਿਆ ਤਾਂ ਸਾਡੇ ਦੋ ਵਿਕਟ 60 ਦੌੜਾਂ ’ਤੇ ਡਿੱਗ ਗਏ ਸਨ। ਇਸ ਤੋਂ ਬਾਅਦ ਉਸ ਨੇ 6 ਘੰਟ ਬੱਲੇਬਾਜ਼ੀ ਕੀਤੀ। ਇਹ ਆਸਾਨ ਨਹੀਂ ਸੀ। ਉਸ ਨੇ ਸੰਜਮ ਨਾਲ ਪ੍ਰਦਰਸ਼ਨ ਕੀਤਾ। ਉਸ ਦੀ ਪਾਰੀ ਮੈਚ ਦਾ ਟਰਨਿੰਗ ਪੁਆਇੰਟ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਲਈ ਸਭ ਤੋਂ ਖ਼ੁਸ਼ਕਿਸਮਤ ਰਿਹਾ ਮੈਲਬੌਰਨ ਦਾ ਕ੍ਰਿਕਟ ਮੈਦਾਨ, 4 ਮੈਚ ਜਿੱਤ ਸਿਰਜਿਆ ਇਤਿਹਾਸ
NEXT STORY