ਮੈਲਬੌਰਨ (ਵਾਰਤਾ) : ਆਸਟਰੇਲੀਆ ਦਾ ਮੈਲਬੌਰਨ ਭਾਰਤ ਲਈ ਵਿਦੇਸ਼ੀ ਜ਼ਮੀਨ ’ਤੇ ਸਭ ਤੋਂ ਸਫ਼ਲ ਮੈਦਾਨ ਬਣ ਗਿਆ ਹੈ। ਭਾਰਤ ਨੇ ਆਸਟਰੇਲੀਆ ਨੂੰ ਦੂਜੇ ਬਾਕਸਿੰਗ ਡੇਅ ਟੈਸਟ ਵਿਚ ਮੰਗਲਵਾਰ ਨੂੰ 8 ਵਿਕਟਾਂ ਨਾਲ ਹਰਾ ਕੇ 4 ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ।
ਇਹ ਵੀ ਪੜ੍ਹੋ : BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ
ਮੈਲਬੌਰਨ ਵਿਚ ਇਸ ਤਰ੍ਹਾਂ ਭਾਰਤ ਨੇ ਆਪਣੀ ਚੌਥੀ ਜਿੱਤ ਹਾਸਲ ਕੀਤੀ ਅਤੇ ਵਿਦੇਸ਼ੀ ਜ਼ਮੀਨ ’ਤੇ ਮੈਲਬੌਰਨ ਭਾਰਤ ਲਈ ਸਭ ਤੋਂ ਸਫ਼ਲ ਮੈਦਾਨ ਬਣ ਗਿਆ। ਭਾਰਤ ਦੀ ਮੈਲਬੌਰਨ ਵਿਚ 14 ਟੈਸਟਾਂ ਵਿਚ ਇਹ ਚੌਥੀ ਜਿੱਤ ਹੈ। ਭਾਰਤ ਨੇ ਪੋਰਟ ਆਫ ਸਪੇਨ ਵਿਚ 13 ਟੈਸਟਾਂ ਵਿਚ 3 ਟੈਸਟ, ਕਿੰਗਸਟਨ ਵਿਚ 13 ਟੈਸਟਾਂ ਵਿਚ 3 ਟੈਸਟ ਅਤੇ ਕੋਲੰਬੋ ਵਿਚ 9 ਟੈਸਟਾਂ ਵਿਚ 3 ਟੈਸਟ ਜਿੱਤੇ ਹਨ। ਭਾਰਤ ਨੇ 2018 ਵਿਚ ਪਿਛਲੇ ਆਸਟਰੇਲੀਆਈ ਦੌਰੇ ਵਿਚ ਬਾਕਸਿੰਗ ਡੇਅ ਟੈਸਟ ਨੂੰ 137 ਦੌੜਾਂ ਨਾਲ ਜਿੱਤਿਆ ਸੀ। ਭਾਰਤ ਨੇ ਜਨਵਰੀ 1978 ਵਿਚ ਆਸਟਰੇਲੀਆ ਨੂੰ ਮੈਲਬੌਰਨ ਮੈਦਾਨ ’ਤੇ 222 ਦੌੜਾਂ ਨਾਲ ਹਰਾਇਆ ਸੀ। ਦੋਵਾਂ ਟੀਮਾਂ ਵਿਚਾਲੇ ਫਰਵਰੀ 1981 ਵਿਚ ਮੈਲਬੌਰਨ ਵਿਚ ਖੇਡਿਆ ਗਿਆ ਮੁਕਾਬਲਾ ਭਾਰਤ ਨੇ 59 ਦੌੜਾਂ ਨਾਲ ਜਿੱਤਿਆ ਸੀ।
ਇਹ ਵੀ ਪੜ੍ਹੋ : ਭਾਰਤ ਵਿਚ ਕੋਰੋਨਾ ਦੇ ਨਵੇਂ ਸਟਰੇਨ ਦੀ ਐਂਟਰੀ, UK ਤੋਂ ਪਰਤੇ 6 ਲੋਕਾਂ ਵਿਚ ਮਿਲੇ ਲੱਛਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs AUS : ਜਸਪ੍ਰੀਤ ਬੁਮਰਾਹ ਦਾ ਕਮਾਲ, 15 ਵਿਕਟਾਂ ਲੈ ਕੇ ਰਚਿਆ ਇਤਿਹਾਸ
NEXT STORY