ਨਵੀਂ ਦਿੱਲੀ– ਆਪਣੇ ਪਹਿਲੇ ਬੱਚੇ ਦੇ ਜਨਮ ਕਾਰਣ ਵਤਨ ਪਰਤ ਚੁੱਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਉਸਦੀ ਜਗ੍ਹਾ ਟੀਮ ਦੀ ਅਗਵਾਈ ਕਰ ਰਹੇ ਅਜਿੰਕਯ ਰਹਾਨੇ ਦੀ ਰੱਝ ਕੇ ਸ਼ਲਾਘਾ ਕਰਦੇ ਹੋਏ ਆਸਟਰੇਲੀਆ ਵਿਰੁੱਧ ਦੂਜੇ ਟੈਸਟ ਮੈਚ ਵਿਚ ਲਾਏ ਗਏ ਸੈਂਕੜੇ ਉਸਦੇ ਨੂੰ ਸ੍ਰੇਸ਼ਠ ਕਰਾਰ ਦਿੱਤਾ। ਰਹਾਣੇ ਨੇ ਮੈਲਬੋਰਨ 'ਚ ਦੂਜੇ ਦਿਨ ਅਜੇਤੂ 104 ਦੌੜਾਂ ਬਣਾਈਆਂ ਤੇ ਰਵਿੰਦਰ ਜਡੇਜਾ (ਅਜੇਤੂ 40) ਦੇ ਨਾਲ 6 ਵਿਕਟ ਦੇ ਲਈ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ।
ਵਿਰਾਟ ਨੇ ਟਵੀਟ ਕੀਤਾ, ‘‘ਸਾਡੇ ਲਈ ਇਕ ਹੋਰ ਸ਼ਾਨਦਾਰ ਦਿਨ। ਸਹੀ ਟੈਸਟ ਕ੍ਰਿਕਟ ਆਪਣੇ ਸਰਵਸ੍ਰੇਸ਼ਠ ਰੂਪ ਵਿਚ। ਜਿੰਕਸ (ਅਜਿੰਕਯ ਰਹਾਨੇ) ਦੀ ਸਰਵਸ੍ਰੇਸ਼ਠ ਪਾਰੀ।’’ ਕੋਹਲੀ ਨੇ ਕਿਹਾ,‘‘ਸਾਡੇ ਲਈ ਪਿਹਲਾ ਦਿਨ ਬਹੁਤ ਚੰਗਾ ਰਿਹਾ। ਭਾਰਤ ਨੇ ਮੈਚ ਦੇ ਪਹਿਲੇ ਦਿਨ ਆਸਟਰੇਲੀਆ ਨੂੰ 195 ਦੌੜਾਂ ’ਤੇ ਢੇਰ ਕਰ ਦਿੱਤਾ ਸੀ ਤੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅਸੀਂ (ਦਿਨ ਦਾ) ਚੰਗਾ ਅੰਤ ਕੀਤਾ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤੀ ਗ੍ਰੈਂਡ ਮਾਸਟਰ ਹਰਿਕ੍ਰਿਸ਼ਣਾ ਨੇ ਕਾਰਲਸਨ ਨੂੰ ਡਰਾਅ ’ਤੇ ਰੋਕਿਆ
NEXT STORY