ਸਪੋਰਟਸ ਡੈਸਕ— ਭਾਰਤ ਅਤ ਵੈਸਟਇੰਡੀਜ਼ ਵਿਚਾਲੇ ਏਂਟੀਗਾ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਦੂਜੀ ਪਾਰੀ 'ਚ ਵੀ ਉਪ-ਕਪਤਾਨ ਅਜਿੰਕਿਆ ਰਹਾਣੇ ਨੇ ਆਪਣਾ ਬਿਹਤਰੀਨ ਫ਼ਾਰਮ ਜਾਰੀ ਰੱਖਦੇ ਹੋਏ ਕਪਤਾਨ ਵਿਰਾਟ ਕੋਹਲੀ ਨਾਲ ਦਿਨ ਦੇ ਅੰਤ ਤੱਕ 104 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕਰ ਟੀਮ ਲਈ 185 ਦੌੜਾਂ ਜੋੜ ਲਈਆਂ। ਜਿਸ 'ਚ ਰਹਾਣੇ ਨੇ 53 ਅਤੇ ਕੋਹਲੀ ਨੇ 51 ਦੌੜਾਂ ਨਾਲ ਅਰਧ ਸੈਂਕੜਿਆਂ ਵਾਲੀਆਂ ਪਾਰੀਆਂ ਖੇਡੀਆਂ ਹਨ।
ਰਹਾਣੇ ਨੇ ਪੂਰਾ ਕੀਤਾ ਆਪਣਾ 19ਵਾਂ ਅਰਧ ਸੈਂਕੜਾ
ਪਹਿਲੀ ਪਾਰੀ 'ਚ 81ਦੌੜਾਂ ਦੀ ਸ਼ਾਨਦਾਰ ਪਾਰੀ ਦੇ ਫ਼ਾਰਮ ਨੂੰ ਦੂਜੀ ਪਾਰੀ 'ਚ ਬਰਕਰਾਰ ਰੱਖਦੇ ਹੋਏ ਰਹਾਣੇ ਨੇ ਪਹਿਲਾਂ ਤਾਂ ਵਿਰਾਟ ਕੋਹਲੀ ਨਾਲ 124 ਗੇਂਦ 'ਚ ਅਰਧ ਸੈਂਕੜਾ ਪੂਰਾ ਕੀਤਾ ਅਤੇ ਟੀਮ ਇੰਡੀਆ ਨੂੰ 100 ਦੌੜਾਂ ਦੇ ਪਾਰ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅੰਦਾਜ਼ 'ਚ ਬੱਲੇਬਾਜ਼ੀ ਕਰਦੇ ਹੋਏ 19ਵਾਂ ਅਰਧ ਸੈਂਕੜਾ ਲਾ ਦਿੱਤਾ। ਭਾਰਤੀ ਟੈਸਟ ਟੀਮ ਦੇ ਉਪ-ਕਪਤਾਨ ਅਜਿੰਕਿਆ ਰਹਾਣੇ ਨੇ ਟੈਸਟ ਕਰੀਅਰ 'ਚ ਇਕ ਮੈਚ ਦੀਆਂ ਦੋਨਾਂ ਪਾਰੀਆਂ 'ਚ ਚੌਥੀ ਵਾਰ ਅਰਧ ਸੈਂਕੜਾ ਲਾਉਣ ਦਾ ਕਾਰਨਾਮਾ ਕਰ ਵਿਖਾਇਆ। ਵਿਦੇਸ਼ੀ ਧਰਤੀ 'ਤੇ ਅਜਿਹਾ ਉਨ੍ਹਾਂ ਨੇ ਸਾਲ 2014 'ਚ ਇੰਗਲੈਂਡ ਖਿਲਾਫ ਸਾਉਥੰਪਟਨ 'ਚ ਜਦ ਕਿ ਘਰ 'ਚ ਦੱਖਣੀ ਅਫਰੀਕਾ ਖਿਲਾਫ 2015 'ਚ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਬੱਲੇ ਤੋਂ ਅਜਿਹਾ ਪ੍ਰਦਰਸ਼ਨ ਦੇਖਣ ਨੂੰ ਨਹੀਂ ਮਿਲਿਆ ਸੀ।
ਵਿਦੇਸ਼ੀ ਜ਼ਮੀਨ 'ਤੇ ਬੋਲਦਾ ਹੈ ਰਹਾਣੇ ਦਾ ਬੱਲਾ
ਅਜਿੰਕਿਆ ਰਹਾਣੇ ਨੇ ਫਿਰ ਇਕ ਵਾਰ ਇਹ ਸਾਬਤ ਕਰ ਦਿੱਤਾ ਕਿ ਉਨ੍ਹਾਂ ਵਰਗਾ ਬੱਲੇਬਾਜ਼ ਹੋਰ ਕੋਈ ਨਹੀਂ ਹੈ। ਜੇਕਰ ਰਹਾਣੇ ਟੈਸਟ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 57 ਮੈਚ ਦੀ 97 ਪਾਰੀਆਂ 'ਚ 41.63 ਦੀ ਔਸਤ ਤੋਂ 3622 ਦੌੜਾਂ ਬਣਾਈਆਂ ਹਨ। ਜਿਸ 'ਚ 9 ਸੈਕੜੇ ਅਤੇ 19 ਅਰਧ ਸੈਂਕੜੇ ਸ਼ਾਮਲ ਹਨ। ਇਨਾਂ 'ਚੋਂ 35 ਟੈਸਟ ਵਿਦੇਸ਼ੀ ਧਰਤੀ 'ਤੇ ਖੇਡਦੇ ਹੋਏ ਉਨ੍ਹਾਂ ਨੇ 45.96 ਦੀ ਔਸਤ ਨਾਲ 2482 ਦੌੜਾਂ ਬਣਾਈਆਂ ਹਨ। ਜਿਸ 'ਚ 6 ਸੈਕੜੇ ਅਤੇ 15 ਅਰਧ ਸੈਕੜੇ ਵਿਦੇਸ਼ੀ ਜ਼ਮੀਨ 'ਤੇ ਬਣਾਏ ਹਨ।
IND vs WI : ਟਾਪ ਆਰਡਰ ਦੀ ਅਸਫਲਤਾ ਤੋਂ ਨਿਰਾਸ਼ : ਹੋਲਡਰ
NEXT STORY