ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਅਜੀਤ ਅਗਰਕਰ ਨੇ ਸਾਲ 2000 'ਚ ਅੱਜ ਹੀ ਦੇ ਦਿਨ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਸੀ, ਜਿਸ ਨੂੰ ਅੱਜ ਵੀ ਕੋਈ ਭਾਰਤੀ ਕ੍ਰਿਕਟਰ ਨਹੀਂ ਤੋੜ ਸਕਿਆ ਹੈ। ਅਗਰਕਰ ਨੇ 14 ਦਸੰਬਰ 2000 ਨੂੰ ਵਨ ਡੇ 'ਚ ਭਾਰਤ ਵਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ ਸੀ ਤੇ ਇਹ ਰਿਕਾਰਡ ਅੱਜ ਵੀ ਕਾਇਮ ਹੈ।
ਅਗਰਕਰ ਨੇ ਜ਼ਿੰਬਾਬਵੇ ਵਿਰੁੱਧ ਰਾਜਕੋਟ 'ਚ ਖੇਡੇ ਗਏ ਵਨ ਡੇ ਮੈਚ 'ਚ ਸਿਰਫ 21 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ ਸੀ। ਇਹ ਕਿਸੇ ਭਾਰਤੀ ਵਲੋਂ ਵਨ ਡੇ 'ਚ ਸਭ ਤੋਂ ਘੱਟ ਗੇਂਦਾਂ 'ਤੇ ਖੇਡੀ ਗਈ ਅਰਧ ਸੈਂਕੜੇ ਵਾਲੀ ਪਾਰੀ ਹੈ। ਭਾਰਤ ਵਲੋਂ ਵਨ ਡੇ 'ਚ 5 ਸਭ ਤੋਂ ਤੇਜ਼ ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀਆਂ 'ਚ ਕਪਿਲ ਦੇਵ, ਵਰਿੰਦਰ ਸਹਿਵਾਗ, ਰਾਹੁਲ ਦ੍ਰਾਵਿੜ ਤੇ ਯੁਵਰਾਜ ਸਿੰਘ ਦਾ ਨਾਂ ਵੀ ਸ਼ਾਮਲ ਹੈ। ਖਾਸ ਗੱਲ ਇਹ ਹੈ ਕਿ ਅਗਰਕਰ ਨੇ ਇੱਥੇ 21 ਗੇਂਦਾਂ 'ਤੇ ਇਹ ਕਮਾਲ ਕੀਤਾ। ਓਵਰ ਆਲ ਗੱਲ ਕਰੀਏ ਤਾਂ ਵਨ ਡੇ 'ਚ ਸਭ ਤੋਂ ਤੇਜ਼ ਅਰਧ ਸੈਂਕੜੇ ਵਾਲੀ ਪਾਰੀ ਏ ਬੀ ਡਿਵੀਲੀਅਰਸ ਨੇ ਖੇਡੀ ਹੈ।
ਵਨ ਡੇ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੇ ਕ੍ਰਿਕਟਰ
ਸਾਈਮਨ ਓ ਡਾਨੇਲ (ਆਸਟਰੇਲੀਆ)-18 ਗੇਂਦਾਂ
ਮਾਰਟਿਨ ਗੁਪਟਿਲ (ਨਿਊਜ਼ੀਲੈਂਡ)-17 ਗੇਂਦਾਂ
ਕੁਸਲ ਪਰੇਰਾ (ਸ਼੍ਰੀਲੰਕਾ)-17 ਗੇਂਦਾਂ
ਸਨਤ ਜੈਯਸੂਰੀਆ (ਸ਼੍ਰੀਲੰਕਾ)-17 ਗੇਂਦਾਂ
ਏ ਬੀ ਡਿਵੀਲੀਅਰਸ (ਦੱਖਣੀ ਅਫਰੀਕਾ)-16 ਗੇਂਦਾਂ
ਅਜੀਤ ਅਗਰਕਰ ਦਾ ਕ੍ਰਿਕਟ ਕਰੀਅਰ
ਨੋਟ- ਅਜੀਤ ਨੇ 21 ਗੇਂਦਾਂ 'ਤੇ ਲਗਾਇਆ ਸੀ ਅਰਧ ਸੈਂਕੜਾ, 20 ਸਾਲ ਬਾਅਦ ਵੀ ਕਾਇਮ ਹੈ ਰਿਕਾਰਡ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਦੱਖਣੀ ਅਫਰੀਕਾ ਦਾ ਦੌਰਾ ਕਰੇਗੀ ਪਾਕਿ ਬੀਬੀਆਂ ਦੀ ਕ੍ਰਿਕਟ ਟੀਮ
NEXT STORY