ਇੰਡੀਅਨ ਵੇਲਸ (ਅਮਰੀਕਾ)– ਕਾਰਲੋਸ ਅਲਕਾਰਾਜ਼ ਨੇ ਮਧੂਮੱਖੀਆਂ ਦੇ ਹਮਲੇ ਕਾਰਨ ਤਕਰੀਬਨ 2 ਘੰਟੇ ਦੀ ਦੇਰੀ ਤੋਂ ਬਾਅਦ ਅਲੈਗਜ਼ੈਂਡਰ ਜਵੇਰੇਵ ਨੂੰ 6-3, 6-1 ਨਾਲ ਹਰਾ ਕੇ ਬੀ. ਐੱਨ. ਪੀ. ਪਾਰਿਬਸ ਓਪਨ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਦੇਰ ਰਾਤ ਹੋਏ ਮੁਕਾਬਲੇ ਦੌਰਾਨ ਅਚਾਨਕ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਅਲਕਾਰਾਜ਼ ਖੁਦ ਨੂੰ ਬਚਾਉਂਦਾ ਹੋਇਆ ਲੁਕ ਗਿਆ ਤੇ ਮੈਚ ਸ਼ੁਰੂ ਹੋਣ ਦੇ 19 ਮਿੰਟ ਦੀ ਇਹ ਘਟਨਾ ਹੋਈ। ਤਦ ਅਲਕਾਰਾਜ਼ 1-1 ਦੀ ਬਰਾਬਰੀ ’ਤੇ ਸੀ।
ਦਰਜਨਾਂ ਮਧੂਮੱਖੀਆਂ ‘ਸਪਾਈਡਰ ਕੈਮਰੇ’ ਨਾਲ ਚਿੰਬੜ ਗਈਆਂ ਤੇ ਉਨ੍ਹਾਂ ਨੂੰ ‘ਵੈਕਿਊਮ’ ਨਾਲ ਹਟਾਇਆ ਗਿਆ। ਬਾਅਦ ’ਚ ਕਰੋਟ ਦੀਆਂ ਕੰਧਾਂ ਤੇ ਸੀਟਾਂ ’ਤੇ ਸਪ੍ਰੇਅ ਦਾ ਇਸਤੇਮਾਲ ਕੀਤਾ ਗਿਆ। ਮੈਚ ਇਕ ਘੰਟਾ 48 ਮਿੰਟ ਦੀ ਦੇਰੀ ਤੋਂ ਬਾਅਦ ਸ਼ੁਰੂ ਹੋਇਆ। ਯਾਨਿਕ ਸਿਨਰ ਨੇ ਜਿਰੀ ਲੇਚੇਕਾ ਨੂੰ 6-3, 6-3 ਨਾਲ ਹਰਾ ਕੇ ਇਸ ਸਾਲ ਲਗਾਤਾਰ 16ਵੇਂ ਮੈਚ ’ਚ ਜਿੱਤ ਦਰਜ ਕੀਤੀ।
ਮੁਲਤਾਨ ਸੁਲਤਾਨਜ਼ ਨੇ ਪੇਸ਼ਾਵਰ ਜ਼ਾਲਮੀ ਨੂੰ ਹਰਾਇਆ, ਲਗਾਤਾਰ ਚੌਥੇ PSL ਦੇ ਫਾਈਨਲ ’ਚ
NEXT STORY