ਨਵੀਂ ਦਿੱਲੀ— ਹਾਕੀ ਇੰਡੀਆ ਨੇ ਬੈਂਗਲੁਰੂ ਵਿਚ 18 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਲਈ ਸ਼ਨੀਵਾਰ ਨੂੰ 34 ਸੰਭਾਵਿਤ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ। ਇਸ ਸਾਲ 23 ਮਾਰਚ ਤੋਂ ਮਲੇਸ਼ੀਆ ਦੇ ਇਪੋਹ ਵਿਚ ਹੋਣ ਵਾਲੇ 28ਵੇਂ ਸੁਲਤਾਨ ਅਜਲਾਨ ਸ਼ਾਹ ਕੱਪ ਦੀਆਂ ਤਿਆਰੀਆਂ ਲਈ ਰਾਸ਼ਟਰੀ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਾਕੀ ਇੰਡੀਆ ਨੇ ਪਿਛਲੇ ਸਾਲ ਭੁਵਨੇਸ਼ਵਰ ਵਿਚ ਹੋਏ ਪੁਰਸ਼ ਵਿਸ਼ਵ ਕੱਪ ਟੀਮ ਵਿਚ ਸ਼ਾਮਲ ਸਾਰੇ 18 ਖਿਡਾਰੀਆਂ ਨੂੰ ਇਸ ਕੈਂਪ ਲਈ ਚੁਣਿਆ ਹੈ।
ਸੰਭਾਵਿਤ ਸੂਚੀ ਜਾਰੀ ਹੋਣ ਤੋਂ ਬਾਅਦ ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਡਾਈਰੈਕਟਰ ਡੇਵਿਡ ਜਾਨ ਨੇ ਕਿਹਾ, ''28ਵੇਂ ਸੁਲਤਾਨ ਅਜਲਾਨ ਸ਼ਾਹ ਲਈ ਟੀਮ ਦੀ ਚੋਣ ਇਨ੍ਹਾਂ 24 ਖਿਡਾਰੀਆਂ ਵਿਚੋਂ ਕੀਤੀ ਜਾਵੇਗੀ। ਮੈਨੂੰ ਖੁਸ਼ੀ ਹੈ ਕਿ ਜੂਨੀਅਰ ਖਿਡਾਰੀਆਂ ਦਾ ਸੀਨੀਅਰ ਸੰਭਾਵਿਤਾਂ ਵਿਚ ਚੋਣ ਕੀਤੀ ਗਈ ਹੈ। ਉਨ੍ਹਾਂ ਦਾ ਇਸ ਕੈਂਪ ਲਈ ਚੁਣਿਆ ਜਾਣਾ ਉਨ੍ਹਾਂ ਲਈ ਬਿਹਤਰੀਨ ਪ੍ਰਦਰਸ਼ਨ ਦਾ ਫਲ ਹੈ। ਉਨ੍ਹਾਂ ਦੇ ਟੀਮ ਨਾਲ ਜੁੜਨ ਨਾਲ ਟੀਮ ਨੂੰ ਹੋਰ ਮਜ਼ਬੂਤੀ ਿਮਲੇਗੀ।''
ਹਾਕੀ ਸੰਭਾਵਿਤਾਂ ਦੀ ਸੂਚੀ “:
ਗੋਲਕੀਪਰ- ਪੀ. ਆਰ. ਸ਼੍ਰੀਜੇਸ਼, ਸੂਰਜ ਕਰਕੇਰਾ, ਕ੍ਰਿਸ਼ਣਾ ਬਹਾਦੁਰ ਪਾਠਕ।
ਡਿਫੈਂਡਰ- ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਵਰੁਣ ਕੁਮਾਰ, ਕੋਠਾਜੀਤ ਸਿੰਘ, ਸੁਰਿੰਦਰ ਕੁਮਾਰ, ਅਮਿਤ ਰੋਹਿਦਾਸ, ਜਰਮਨਪ੍ਰੀਤ ਸਿੰਘ, ਪ੍ਰਦੀਪ ਸਿੰਘ, ਸੁਮਨ ਬੇਕ, ਮਨਦੀਪ ਮੋਰ, ਵਰਿੰਦਰ ਲਾਕੜਾ, ਰੁਪਿੰਦਰ ਪਾਲ ਸਿੰਘ।
ਮਿਡਫੀਲਡਰ -ਮਨਪ੍ਰੀਤ ਸਿੰਘ, ਚਿੰਗਲੇਨਸਾਨਾ ਸਿੰਘ, ਸੁਮਿਤ, ਸਿਮਰਨਜੀਤ ਸਿੰਘ, ਨੀਲਕਾਂਤ ਸ਼ਰਮਾ, ਹਾਰਦਿਕ ਸਿੰਘ, ਲਲਿਤ ਕੁਮਾਰ ਉਪਾਧਿਆਏ, ਵਿਵੇਕ ਸਾਗਰ ਪ੍ਰਸਾਦ, ਯਸ਼ਦੀਪ ਸਿਵਾਚ, ਵਿਸ਼ਾਲ ਅੰਤਿਲ।
ਫਾਰਵਰਡ-ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸੁਮਿਤ ਕੁਮਾਰ, ਗੁਰਸਾਹਿਬਜੀਤ ਸਿੰਘ, ਸ਼ਿਲਾਨੰਦ ਲਾਕੜਾ, ਐੱਸ. ਵੀ. ਸੁਨੀਲ।
ਗੁਪਟਿਲ ਦੇ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾਇਆ
NEXT STORY