ਸਪੋਰਟਸ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੋ ਮੈਚਾਂ ਦੀ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਜਮੈਕਾ ਦੇ ਕਿੰਗਸਟਨ (Kingston) ’ਚ ਖੇਡਿਆ ਜਾਵੇਗਾ। ਇਹ ਮੁਕਾਬਲਾ ਸ਼ੁੱਕਰਵਾਰ 30 ਅਗਸਤ ਤੋਂ ਸ਼ੁਰੂ ਹੋਵੇਗਾ। ਭਾਰਤੀ ਕ੍ਰਿਕਟ ਟੀਮ ਨੇ ਏਂਟੀਗਾ ਦੇ ਸਰ ਵਿਵੀਅਨ ਰਿਚਰਡਸ ਸਟੇਡੀਅਮ ’ਚ ਹੋਏ ਪਹਿਲੇ ਟੈਸਟ ’ਚ ਮੇਜ਼ਬਾਨ ਵੈਸਟਇੰਡੀਜ਼ ਨੂੰ 318 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਸੀ। ਭਾਰਤੀ ਟੀਮ ਨੇ ਇਹ ਮੁਕਾਬਲਾ ਚਾਰ ਦਿਨਾਂ ’ਚ ਹੀ ਆਪਣੇ ਨਾਂ ਕਰ ਲਿਆ ਸੀ। ਭਾਰਤੀ ਬੱਲੇਬਾਜ ਅਜਿੰਕਿਆ ਰਹਾਣੇ ਨੇ ਪਹਿਲੀ ਪਾਰੀ ’ਚ ਅਰਧ ਸੈਂਕੜਾ ਜਦ ਕਿ ਦੂਜੀ ਪਾਰੀ ’ਚ ਸੈਂਕੜਾ ਲਗਾਇਆ ਸੀ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਦੂਜੀ ਪਾਰੀ ’ਚ ਸਿਰਫ਼ 7 ਦੌੜਾਂ ਦੇ ਕੇ ਵੈਸਟਇੰਡੀਜ਼ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫੇਲ ਕਰ ਕੇ ਰੱਖ ਦਿੱਤੀ ਸੀ।
ਵੈਸਟਇੰਡੀਜ਼ ਨੇ ਹੁਣ ਦੂਜੇ ਟੈਸਟ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਮੇਜਬਾਨ ਟੀਮ ਪਹਿਲਾਂ ਟੈਸਟ ਦੀ ਦੂਜੀ ਪਾਰੀ ’ਚ ਸਿਰਫ਼ 100 ਦੌੜਾਂ ’ਤੇ ਸਿਮਟ ਗਈ ਸੀ। ਦੂਜੇ ਟੈਸਟ ਲਈ ਚੁਣੀ ਗਈ ਟੀਮ ’ਚ ਸਿਰਫ਼ ਇਕ ਹੀ ਬਦਲਾਅ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਮਿਗਅਲ ਕਮਿੰਸ ਦੀ ਜਗ੍ਹਾ ਆਲਰਾਊਂਡਰ ਕੀਮੋਪਾਲ (Keemo Paul) ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਕੀਮੋਪਾਲ ਪਹਿਲੇ ਟੈਸਟ ਲਈ ਵੀ ਟੀਮ ’ਚ ਚੁਣੇ ਗਏ ਸਨ, ਪਰ ਬਾਅਦ ’ਚ ਸੱਟ ਦੇ ਚਲਦੇ ਉਨ੍ਹਾਂ ਦੀ ਜਗ੍ਹਾ ਕਮਿੰਸ ਨੂੰ ਸ਼ਾਮਿਲ ਕੀਤਾ ਗਿਆ। ਹਾਲਾਂਕਿ ਕਮਿੰਸ ਪਹਿਲਾਂ ਟੈਸਟ ’ਚ ਇਕ ਵੀ ਵਿਕਟ ਹਾਸਲ ਨਹੀ੍ਂ ਕਰ ਸਕੇ।
ਵੈਸਟਇੰਡੀਜ਼ ਨੇ ਹਾਲਾਂਕਿ ਇਸ ਮੁਕਾਬਲੇ ਲਈ ਇਕ ਵਾਰ ਫਿਰ ਦਿੱਗਜ ਕ੍ਰਿਸ ਗੇਲ ਨੂੰ ਨਜ਼ਰਅੰਦਾਜ ਕੀਤਾ ਹੈ। 13 ਮੈਂਮਬਰੀ ਟੀਮ ’ਚ ਗੇਲ ਨੂੰ ਜਗ੍ਹਾ ਨਹÄ ਮਿਲੀ ਹੈ। ਗੇਲ ਭਾਰਤ ਦੇ ਖਿਲਾਫ ਟੈਸਟ ਸੀਰੀਜ਼ ਖੇਡਣ ਦੀ ਇੱਛਾ ਸਾਫ਼ ਕਰ ਚੁੱਕੇ ਹਨ। ਉਥੇ ਹੀ ਗੋਡੇ ’ਚ ਸੱਟ ਤੋਂ ਬਾਅਦ ਸੀਰੀਜ ਤੋਂ ਬਾਹਰ ਹੋਏ ਸ਼ੇਨ ਡਾਉਰਿਚ ਫਿਟਨੈੱਸ ਹਾਸਲ ਕਰਨ ਲਈ ਬਾਰਬਾਡੋਸ ਪੁੱਜ ਗਏ ਹਨ।
ਮਾਨਸੀ ਜੋਸ਼ੀ ਨੇ ਇਕ ਪੈਰ ਨਾਲ ਖੇਡ ਕੇ ਬੈਡਮਿੰਟਨ ’ਚ ਜਿੱਤਿਆ ਗੋਲਡ ਮੈਡਲ
NEXT STORY