ਸਪੋਰਟਸ ਡੈਸਕ- ਭਾਰਤੀ ਆਲਰਾਊਂਡਰ ਸਟੁਅਰਟ ਬਿੰਨੀ ਨੇ ਤੁਰੰਤ ਪ੍ਰਭਾਵ ਨਾਲ ਕੌਮਾਂਤਰੀ ਤੇ ਪਹਿਲੇ ਦਰਜੇ ਦੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਬਿੰਨੀ ਨੇ ਭਾਰਤ ਲਈ 6 ਟੈਸਟ, 14 ਵਨ-ਡੇ ਤੇ 3 ਟੀ-20 ਕੌਮਾਂਤਰੀ ਮੈਚ ਖੇਡੇ ਤੇ ਉਨ੍ਹਾਂ ਨੇ ਆਪਣੇ ਕਰੀਅਰ 'ਚ ਬੰਗਲਾਦੇਸ਼ ਦੇ ਖ਼ਿਲਾਫ਼ ਇਕ ਵਨ-ਡੇ ਮੈਚ 'ਚ 4 ਦੌੜਾਂ ਦੇ ਕੇ 6 ਵਿਕਟਾਂ ਆਪਣੇ ਨਾਂ ਕੀਤੀਆਂ ਸਨ ਤੇ ਅੱਜ ਵੀ ਕੋਈ ਭਾਰਤੀ ਗੇਂਦਬਾਜ਼ ਉਨ੍ਹਾਂ ਦੇ ਇਸ ਰਿਕਾਰਡ ਨੂੰ ਨਹੀਂ ਤੋੜ ਸਕਿਆ ਹੈ।
ਇਹ ਵੀ ਪੜ੍ਹੋ : ENG v IND: ਜਡੇਜਾ ਦੇ ਲੱਗੀ ਸੱਟ, ਅਗਲੇ ਮੈਚ ਤੋਂ ਹੋ ਸਕਦੇ ਹਨ ਬਾਹਰ !
ਬਿੰਨੀ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਕਿ ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਮੈਂ ਪਹਿਲੇ ਦਰਜੇ ਦੇ ਤੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਕੌਮਾਂਤਰੀ ਪੱਧਰ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਨਾਲ ਮੈਨੂੰ ਬਹੁਤ ਖ਼ੁਸ਼ੀ ਤੇ ਮਾਣ ਹੈ। ਉਨ੍ਹਾਂ ਕਿਹਾ, ਮੈਂ ਆਪਣੀ ਕ੍ਰਿਕਟ ਯਾਤਰਾ 'ਚ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੀ ਵੱਡੀ ਭੂਮਿਕਾ ਨੂੰ ਸਵੀਕਾਰ ਕਰਨਾ ਚਾਹੁੰਦਾ ਹਾਂ। ਸਾਲਾਂ ਤੋਂ ਉਨ੍ਹਾਂ ਦਾ ਸਮਰਥਨ ਤੇ ਵਿਸ਼ਵਾਸ ਅਣਮੁੱਲਾ ਰਿਹਾ ਹੈ।
ਬਿੰਨੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਰਾਜਸਥਾਨ ਰਾਇਲਸ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 2003/04 ਸੀਜ਼ਨ 'ਚ ਕਰਨਾਟਕ ਲਈ ਡੈਬਿਊ ਕੀਤਾ ਸੀ। ਸਟੁਅਰਟ ਬਿੰਨੀ ਨੂੰ 2014 'ਚ ਨਿਊਜ਼ੀਲੈਂਡ ਦੇ ਦੌਰੇ ਦੇ ਲਈ ਭਾਰਤ ਦੀ ਵਨ-ਡੇ ਟੀਮ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਉਸ ਦੌਰੇ ਦੌਰਾਨ ਆਪਣਾ ਪਹਿਲਾ ਵਨ-ਡੇ ਮੈਚ ਖੇਡਿਆ ਸੀ। 17 ਜੂਨ 2014 ਨੂੰ ਬਿੰਨੀ ਨੇ ਅਨਿਲ ਕੁੰਬਲੇ ਨੂੰ ਪਿੱਛੇ ਛੱਡਦੇ ਹੋਏ ਕਿਸੇ ਵੀ ਭਾਰਤੀ ਗੇਂਦਬਾਜ਼ ਦੇ ਤੌਰ 'ਤੇ ਸਰਵਸ੍ਰੇਸ਼ਠ ਗੇਂਦਬਾਜ਼ੀ ਰਿਕਾਰਡ ਬਣਾਉਣ ਲਈ ਸਿਰਫ਼ 4 ਦੌੜਾਂ ਦੇ ਕੇ 6 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਉਨ੍ਹਾਂ ਨੇ 2014 'ਚ ਇੰਗਲੈਂਡ ਦੌਰੇ 'ਚ ਇੰਗਲੈਂਡ ਖ਼ਿਲਾਫ਼ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਤੇ ਫਿਰ 2015 'ਚ ਜ਼ਿੰਬਾਬਵੇ ਖ਼ਿਲਾਫ਼ ਭਾਰਤ ਲਈ ਟੀ-20 ਫਾਰਮੈਟ ਲਈ ਡੈਬਿਊ ਕੀਤਾ ਸੀ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕਸ 'ਚ ਭਾਰਤੀਆਂ ਦੀ ਝੰਡੀ, ਝਾਝਰੀਆ, ਕਥੂਨੀਆ ਤੇ ਸੁੰਦਰ ਸਿੰਘ ਨੇ ਜਿੱਤੇ ਤਮਗੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ਪੈਰਾਲੰਪਿਕ 'ਚ ਸਿਲਵਰ ਮੈਡਲ ਜਿੱਤਣ ਵਾਲੇ ਯੋਗੇਸ਼ ਕਥੂਨੀਆ ਦਾ ਵੱਡਾ ਬਿਆਨ, ਕੋਚ ਦੇ ਬਿਨਾ ਕੀਤਾ ਅਭਿਆਸ
NEXT STORY