ਜੋਹਾਨਸਬਰਗ– ਦੱਖਣੀ ਅਫਰੀਕੀ ਕ੍ਰਿਕਟ ਟੀਮਾਂ ਦੇ ਤਿੰਨੇ ਕਪਤਾਨਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਵਿਚ ਚੱਲ ਰਹੇ ਸੰਕਟ ਨੂੰ ਦੇਖਦੇ ਹੋਏ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਤੋਂ ਸੰਭਾਵਿਤ ਪਾਬੰਦੀ ਨੂੰ ਲੈ ਕੇ ਡੂੰਗੀ ਚਿੰਤਾ ਜਤਾਈ ਹੈ। ਖਿਡਾਰੀਆਂ ਨੇ ਕਿਹਾ ਕਿ ਜੇਕਰ ਮੌਜੂਦਾ ਅੜਿੱਕਾ ਦੂਰ ਨਹੀਂ ਕੀਤਾ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਦੱਖਣੀ ਅਫਰੀਕਾ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਹਿੱਸਾ ਨਾ ਲੈ ਸਕੇ, ਜਿਸ ਦਾ ਆਯੋਜਨ ਅਕਤੂਬਰ-ਨਵੰਬਰ ਵਿਚ ਭਾਰਤ ਵਿਚ ਕੀਤਾ ਜਾਣਾ ਹੈ।
ਇਹ ਖ਼ਬਰ ਪੜ੍ਹੋ- ਵੱਧ ਤੋਂ ਵੱਧ ਦੌੜਾਂ ਬਣਾਉਣਾ ਤੇ ਚੰਗੀ ਸ਼ੁਰੂਆਤ ਦੇਣਾ ਮੇਰਾ ਕੰਮ : ਮੋਇਨ ਅਲੀ
ਉਨ੍ਹਾਂ ਨੇ ਕਿਹਾ,‘‘ਅਜਿਹਾ ਸਮੇਂ ਵਿਚ ਜਦੋਂ ਸਾਨੂੰ ਭਵਿੱਖ ਨੂੰ ਲੈ ਕੇ ਉਤਸ਼ਾਹਿਤ ਹੋਣਾ ਚਾਹੀਦਾ ਸੀ, ਅਸੀਂ (ਖੇਡ ਦੇ) ਭਵਿੱਖ ਨੂੰ ਲੈ ਕੇ ਚਿੰਤਤ ਹਾਂ।’’ ਕਪਤਾਨਾਂ ਨੇ ਬਿਆਨ 'ਚ ਕਿਹਾ ਕਿ ਦੱਖਣੀ ਅਫਰੀਕਾ ਦੀ ਪੁਰਸ਼ ਟੀਮ ਨੂੰ ਨਵੰਬਰ 'ਚ ਆਈ. ਸੀ. ਸੀ. ਟੀ-20 ਵਿਸ਼ਵ ਕੱਪ 'ਚ ਖੇਡਣਾ ਹੈ। ਕ੍ਰਿਕਟ ਪ੍ਰਸ਼ਾਸਨ ਦੀ ਮੌਜੂਦਾ ਸਥਿਤੀ ਇਸ ਨਾਲ ਜੁੜੀਆਂ ਸਾਡੀਆਂ ਤਿਆਰੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਜੇਕਰ ਆਈ. ਸੀ. ਸੀ. ਦੱਖਣੀ ਅਫਰੀਕਾ ਨੂੰ ਮੁਅੱਤਲ ਕਰਨ ਦਾ ਫੈਸਲਾ ਕਰਦੀ ਹੈ ਤਾਂ ਸਾਨੂੰ ਇਸ ਟੂਰਨਾਮੈਂਟ ਤੋਂ ਬਾਹਰ ਹੋਣਾ ਪੈ ਸਕਦਾ ਹੈ। ਦੱਖਣੀ ਅਫਰੀਕਾ ਦੇ ਮੈਂਬਰਾਂ ਦੀ ਕੌਂਸਲ ਤੇ ਅੰਤ੍ਰਿਮ ਬੋਰਡ ਦੇ ਵਿਚ ਵਿਵਾਦ ਬਣਾਇਆ ਹੋਇਆ ਹੈ। ਇਸ ਦੇ ਸ਼ਨੀਵਾਰ ਨੂੰ ਹੋਣ ਵਾਲੀ ਵਿਸ਼ੇਸ਼ ਆਮ ਬੈਠਕ 'ਚ ਦੂਰ ਹੋਣ ਦੀ ਸੰਭਾਵਨਾ ਸੀ ਪਰ ਅਜਿਹਾ ਨਹੀਂ ਹੋਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵੱਧ ਤੋਂ ਵੱਧ ਦੌੜਾਂ ਬਣਾਉਣਾ ਤੇ ਚੰਗੀ ਸ਼ੁਰੂਆਤ ਦੇਣਾ ਮੇਰਾ ਕੰਮ : ਮੋਇਨ ਅਲੀ
NEXT STORY