ਮੈਲਬੋਰਨ– ਆਸਟ੍ਰੇਲੀਆ ਦੇ ਸਾਬਕਾ ਕਪਤਾਨ ਐਲਨ ਬਾਰਡਰ ਨੇ ਪਰਥ ਵਿਚ ਪਹਿਲੇ ਟੈਸਟ ਦੌਰਾਨ ਵਿਰਾਟ ਕੋਹਲੀ ਦੇ ਬੱਲੇ ’ਤੇ ਰੋਕ ਲਾਉਣ ਵਿਚ ਉਸਦੀ ਟੀਮ ਦੀ ਅਸਮਰੱਥਾ ’ਤੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਇਸ ਨਾਲ ਮੇਜ਼ਬਾਨ ਨੂੰ 5 ਮੈਚਾਂ ਦੀ ਲੜੀ ਗਵਾਉਣੀ ਪੈ ਸਕਦੀ ਹੈ। ਪਿਛਲੇ ਡੇਢ ਸਾਲ ਵਿਚ ਇਕ ਵੀ ਟੈਸਟ ਸੈਂਕੜਾ ਨਾ ਲਾ ਸਕਿਆ ਕੋਹਲੀ ਆਸਟ੍ਰੇਲੀਆ ਵਿਰੁੱਧ ਪਹਿਲੇ ਟੈਸਟ ਦੀ ਦੂਜੀ ਪਾਰੀ ਵਿਚ ਫਾਰਮ ਵਿਚ ਪਰਤਿਆ ਤੇ ਅਜੇਤੂ 100 ਦੌੜਾਂ ਬਣਾਈਆਂ।
ਬਾਰਡਰ ਨੇ ਕਿਹਾ,‘‘ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਕੋਹਲੀ ਨੂੰ ਸੈਂਕੜਾ ਬਣਾਉਣ ਦਿੱਤਾ, ਮੈਂ ਬਹੁਤ ਨਿਰਾਸ਼ ਹਾਂ। ਅਸੀਂ ਨਹੀਂ ਚਾਹੁੰਦੇ ਕਿ ਪੂਰੀ ਲੜੀ ਵਿਚ ਉਹ ਇਸ ਤਰ੍ਹਾਂ ਆਤਮਵਿਸ਼ਵਾਸ ਨਾਲ ਖੇਡੇ।’’ ਬਾਰਡਰ ਨੇ ਕਪਤਾਨ ਪੈਟ ਕਮਿੰਸ ਦੀ ਰਣਨੀਤੀ ’ਤੇ ਵੀ ਸਵਾਲ ਉਠਾਏ। ਉਸ ਨੇ ਕਿਹਾ ਕਿ ਨਿਊਜ਼ੀਲੈਂਡ ਵਿਰੁੱਧ ਘਰੇਲੂ ਲੜੀ ਵਿਚ ਜੂਝਦੇ ਨਜ਼ਰ ਆਏ ਕੋਹਲੀ ਨੂੰ ਉਨ੍ਹਾਂ ਨੇ ਫਾਰਮ ਵਿਚ ਪਰਤਣ ਦਾ ਮੌਕਾ ਦਿੱਤਾ।
ਆਸਟਰੇਲੀਆ ਦਾ ਇਹ ਧਾਕੜ ਗੇਂਦਬਾਜ਼ ਦੂਜੇ ਟੈਸਟ ਮੈਚ ਤੋਂ ਬਾਹਰ
NEXT STORY