ਸਪੋਰਟਸ ਡੈਸਕ— ਰਾਇਲ ਚੈਲੰਜਰ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈ.ਪੀ.ਐੱਲ. 'ਚ ਵੀਰਵਾਰ ਨੂੰ ਇਕ ਅਹਿਮ ਮੁਕਾਬਲਾ ਖੇਡਿਆ ਜਾਣਾ ਹੈ। ਇਸ ਮੈਚ ਨੂੰ ਜਿੱਤ ਕੇ ਦੋਵੇਂ ਹੀ ਟੀਮਾਂ ਟੂਰਨਾਮੈਂਟ 'ਚ ਆਪਣੀ ਪਹਿਲੀ ਜਿੱਤ ਦਰਜ ਕਰਨਾ ਚਾਹੁਣਗੀਆਂ। ਤੇਜ਼ ਗੇਂਦਬਾਜ਼ ਐਡਮ ਮਿਲਨੇ ਇਸ ਸੀਜ਼ਨ 'ਚ ਮੁੰਬਈ ਇੰਡੀਅਨਜ਼ ਨਾਲ ਸਨ ਪਰ ਪੈਰ ਦੀ ਸੱਟ ਕਾਰਨ ਉਹ ਟੂਰਨਾਮੈਂਟ ਤੋਂ ਬਾਹਰ ਹਨ।

ਅਜਿਹੇ 'ਚ ਰਾਇਲ ਚੈਲੰਜਰ ਬੈਂਗਲੁਰੂ ਦੇ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਮੁੰਬਈ ਨੇ ਆਪਣੇ ਨਾਲ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਨੂੰ ਜੋੜਿਆ ਹੈ। ਨੀਲਾਮੀ ਦੇ ਦੌਰਾਨ ਮੁੰਬਈ ਨੇ ਮਿਲਨੇ ਨੂੰ 75 ਲੱਖ 'ਚ ਖਰੀਦਿਆ ਸੀ। ਮਿਲਨੇ ਦੇ ਇਲਾਵਾ ਮੁੰਬਈ ਦੇ ਸਭ ਤੋਂ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਲੈ ਕੇ ਵੀ ਅਜਿਹੀਆਂ ਖਬਰਾਂ ਸਨ ਕਿ ਉਹ ਸ਼ੁਰੂਆਤੀ 6 ਮੁਕਾਬਲਿਆਂ 'ਚ ਹਿੱਸਾ ਨਹੀਂ ਲੈ ਸਕਣਗੇ ਪਰ ਸ਼੍ਰੀਲੰਕਾਈ ਕ੍ਰਿਕਟ ਬੋਰਡ ਨੇ ਹੁਣ ਮਲਿੰਗਾ ਨੂੰ ਆਈ.ਪੀ.ਐੱਲ. 'ਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ ਉਹ ਆਰ.ਸੀ.ਬੀ. ਵੱਲੋਂ ਖੇਡਦੇ ਨਜ਼ਰ ਆ ਸਕਦੇ ਹਨ।
ਬੋਲਡ ਹੋਣ ਦੇ ਬਾਵਜੂਦ ਇਸ ਵਜ੍ਹਾ ਨਾਲ ਬੱਲੇਬਾਜੀ ਕਰਦੇ ਰਹੇ ਰਸੇਲ, ਦੋਖੋ ਵੀਡੀਓ
NEXT STORY