ਸਪੋਰਟਸ ਡੈਸਕ— ਕੋਲਕਾਤਾ ਨਾਈਟਰਾਇਡਰਸ (ਕੇ. ਕੇ. ਆਰ) ਦੇ ਆਂਦਰੇ ਰਸੇਲ ਬੁੱਧਵਾਰ ਨੂੰ ਆਈ. ਪੀ. ਐੱਲ 2019 'ਚ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਮੈਚ 'ਚ ਕਿਸਮਤ ਵਾਲੇ ਸਾਬਤ ਹੋਏ ਕਿ ਬੋਲਡ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬੱਲੇਬਾਜ਼ੀ ਕਰਦੇ ਰਹਿਣ ਦਾ ਮੌਕਾ ਮਿਲਿਆ। ਰਸੇਲ ਨੂੰ ਅਨੋਖੇ ਤਰ੍ਹਾਂ ਦੀ ਨੋ ਬਾਲ ਦੀ ਵਜ੍ਹਾ ਕਰਕੇ ਜੀਵਨ ਦਾਨ ਮਿਲਿਆ ਤੇ ਉਨ੍ਹਾਂ ਨੇ ਇਸ ਦਾ ਜਮ ਕੇ ਫ਼ਾਇਦਾ ਚੁੱਕਦੇ ਹੋਏ ਤੂਫਾਨੀ ਪਾਰੀ ਖੇਡੀ ।
ਜਦੋਂ ਰਸੇਲ 3 ਦੌੜਾਂ ਬਣਾ ਕੇ ਖੇਡ ਰਿਹਾ ਸੀ ਤੱਦ ਉਹ ਮਹੁੰਮਦ ਸ਼ਮੀ ਦੀ ਗੇਂਦ 'ਤੇ ਬੋਲਡ ਹੋ ਗਏ ਸਨ, ਸ਼ਮੀ ਜਦੋਂ ਡਗ ਆਊਟ ਵੱਲ ਪਰਤ ਰਹੇ ਸਨ ਤੱਦ ਅੰਪਾਇਰਾਂ ਨੇ ਨੋ ਬਾਲ ਲਈ ਰੀਪਲੇਅ ਚੈੱਕ ਕੀਤੇ। ਫੁਟ ਫਾਲਟ ਦੀ ਵਜ੍ਹਾ ਕਰਕੇ ਤਾਂ ਨੋ-ਬਾਲ ਨਹੀਂ ਨਿਕਲੀ ਪਰ 30 ਗਜ ਦੇ ਸਰਕਲ 'ਚ ਸਿਰਫ 3 ਫੀਲਡਰ ਹੋਣ ਦੀ ਵਜ੍ਹਾ ਨਾਲ ਇਸ ਨੂੰ ਨੋ ਬਾਲ ਦਿੱਤੀ ਗਈ। ਨਿਯਮਾਂ ਮੁਤਾਬਕ ਇਸ ਸਮੇਂ ਘੱਟ ਤੋਂ ਘੱਟ 4 ਫੀਲਡਰ 30 ਗਜ ਦੇ ਸਰਕਲ ਦੇ ਅੰਦਰ ਹੋਣੇ ਚਾਹੀਦੇ ਸਨ। ਇਹ ਜਾਣਕਾਰੀ ਮਿਲਦੇ ਹੀ ਕਿੰਗਜ਼ ਦੇ ਗੇਂਦਬਾਜ਼ ਸ਼ਮੀ ਤੇ ਕਪਤਾਨ ਰਵਿਚੰਦਰਨ ਅਸ਼ਵਿਨ ਗੁੱਸੇ ਆ ਗਏ, ਉਨ੍ਹਾਂ ਦਾ ਨਰਾਜ਼ ਹੋਣਾ ਸਵੈਭਾਵਕ ਸੀ ਕਿਉਂਕਿ ਰਸਲ ਵਿਸਫੋਟਕ ਬੱਲੇਬਾਜ਼ੀ ਕਰਦੇ ਹਨ ਤੇ ਉਨ੍ਹਾਂ ਨੇ ਇਸ ਤੋਂ ਬਾਅਦ ਇਸ ਨੂੰ ਵਿਖਾਇਆ ਵੀ।
ਇਸ ਤੋਂ ਬਾਅਦ ਰਸੇਲ ਨੇ ਕਿੰਗਜ਼ ਦੇ ਗੇਂਦਬਾਜ਼ਾ ਦੀ ਜਮ ਕੇ ਮਾਰ ਕੁਟਾਈ ਕੀਤੀ। ਐਡਰਿਊ ਟਾਈ ਤੇ ਸ਼ਮੀ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਟਾਈ ਦੁਆਰਾ ਪਾਏ ਗਏ ਪਾਰੀ ਦੇ 18ਵੇਂ ਓਵਰ 'ਚ 22 ਤੇ ਸ਼ਮੀ ਦੁਆਰਾ ਪਾਏ ਗਏ 19ਵੇਂ ਓਵਰ 'ਚ 25 ਦੌੜਾਂ ਬਣੀਆਂ। ਰਸੇਲ ਸਿਰਫ 17 ਗੇਂਦਾਂ 'ਚ 48 ਦੌੜਾਂ ਬਣਾਉਣ ਤੋਂ ਬਾਅਦ ਆਖਰੀ ਓਵਰ 'ਚ ਸ਼ਮੀ ਦੇ ਸ਼ਿਕਾਰ ਬਣੇ ਜਦ ਮਯੰਕ ਅਗਰਵਾਲ ਨੇ ਉਨ੍ਹਾਂ ਦਾ ਸ਼ਾਨਦਾਰ ਕੈਚ ਝੱਪਟਿਆ। ਉਨ੍ਹਾਂ ਨੇ 3 ਚੌਕੇ ਅਤੇ 5 ਛੱਕੇ ਜੜੇ ਤੇ ਕੇ. ਕੇ. ਆਰ ਨੂੰ 218 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਸ ਖਿਡਾਰੀ ਦੇ ਮੈਦਾਨ 'ਚ ਆਉਣ 'ਤੇ ਤੁਸੀਂ ਹਰ ਓਵਰ ਵਿਚ 20-30 ਦੌੜਾਂ ਮੰਨ ਕੇ ਚੱਲੋ : ਨਾਰਾਇਣ
NEXT STORY