ਪੰਚਕੁਲਾ- ਸ਼ਾਨਦਾਰ ਫਾਰਮ 'ਚ ਚਲ ਰਹੀ ਅਮਨਦੀਪ ਦ੍ਰਾਲ ਹੀਰੋ ਮਹਿਲਾ ਪੇਸ਼ੇਵਰ ਗੋਲਫ ਟੂਰ ਦੇ ਬੁੱਧਵਾਰ ਤੋਂ ਸ਼ੁਰੂ ਹੋ ਰਹੇ 11ਵੇਂ ਪੜਾਅ 'ਚ ਵੀ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਯੂਰਪ ਦੇ ਕਈ ਟੂਰਨਾਮੈਂਟਾਂ 'ਤੇ ਹਿੱਸਾ ਲੈਣ ਨਾਲ ਆਤਮਵਿਸ਼ਵਾਸ ਨਾਲ ਭਰੀ ਕਪੂਰਥਲਾ ਦੀ ਗੋਲਫਰ ਅਮਨਦੀਪ ਨੇ 10ਵੇਂ ਪੜਾਅ 'ਚ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਨੇ ਆਖ਼ਰੀ ਦਿਨ 7 ਅੰਡਰ 6 ਦਾ ਰਿਕਾਰਡ ਸਕੋਰ ਬਣਾਇਆ ਸੀ।
ਯੂਰਪ ਤੋਂ ਪਰਤਨ ਦੇ ਬਾਅਦ ਦੋ ਹੋਰ ਗੋਲਫਰ ਵਾਣੀ ਕਪੂਰ ਤੇ ਗੌਰਿਕਾ ਬਿਸ਼ਨੋਈ ਨੇ ਵੀ ਚੰਗੀ ਖੇਡ ਦਿਖਾਈ। ਇਹ ਦੋਵੇਂ ਵੀ ਖ਼ਿਤਾਬ ਦੀਆਂ ਮਜ਼ਬੂਤ ਦਾਅਵੇਦਾਰ ਹਨ। ਜਿਨ੍ਹਾਂ ਯੁਵਾ ਖਿਡਾਰੀਆਂ ਨੇ ਪਿਛਲੇ ਪੜਾਵਾਂ 'ਚ ਪ੍ਰਭਾਵ ਛੱਡਿਆ ਸੀ ਉਨ੍ਹਾਂ 'ਚ ਬਖਸ਼ੀ ਭੈਣਾਂ- ਜਾਨ੍ਹਵੀ ਤੇ ਹਿਤਾਸ਼ੀ, ਐਮੇਚਿਓਰ ਅਵਨੀ ਪ੍ਰਸ਼ਾਂਤ ਤੇ ਲਖਮਿਹਰ ਪਰਦੇਸੀ ਸ਼ਾਮਲ ਹਨ। ਪਰਦੇਸੀ ਨੇ ਨੋਇਡਾ 'ਚ ਜਿੱਤ ਦਰਜ ਕੀਤੀ ਸੀ।
ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਨੇ ਫੀਫਾ ਵਲੋਂ ਹਰ ਦੋ ਸਾਲ 'ਚ WC ਆਯੋਜਿਤ ਕਰਨ ਬਾਰੇ ਦਿੱਤਾ ਇਹ ਬਿਆਨ
NEXT STORY