ਬੈਂਗਲੁਰੂ, (ਭਾਸ਼ਾ)– ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ.ਬੀ.) ਦੇ ਕਪਤਾਨ ਫਾਫ ਡੂ ਪਲੇਸਿਸ ਦਾ ਕਹਿਣਾ ਹੈ ਕਿ ਵਿਰਾਟ ਕੋਹਲੀ ਆਪਣੀ ਊਰਜਾ ਨਾਲ ਟੀਮ ਦੇ ਹਰੇਕ ਮੈਂਬਰ ਨੂੰ ਫੁਰਤੀ ਨਾਲ ਭਰ ਦਿੰਦਾ ਹੈ, ਜਿਹੜਾ ਮੈਦਾਨ ’ਤੇ ਉਸਦੇ ਸ਼ਾਨਦਾਰ ਪ੍ਰਦਰਸ਼ਨ ਦਾ ਰਾਜ ਹੈ। ਪਲੇਸਿਸ ਮੈਦਾਨ ਦੇ ਬਾਹਰ ਵੀ ਇਸ ਭਾਰਤੀ ਸੁਪਰ ਸਟਾਰ ਤੋਂ ਕਾਫੀ ਪ੍ਰਭਾਵਿਤ ਹੈ ਕਿਉਂਕਿ ਦੋਵਾਂ ਦੀ ਪਸੰਦ ਮਿਲਦੀ-ਜੁਲਦੀ ਹੈ। ਕੋਹਲੀ ਨੇ 2021 ਸੈਸ਼ਨ ਦੇ ਅੰਤ ’ਚ ਕਪਤਾਨੀ ਤੋਂ ਹਟਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਪਲੇਸਿਸ ਦੀ ਟੀਮ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਗਈ।
ਉਸ ਨੇ ਕਿਹਾ, ‘‘ਵਿਰਾਟ ਨਾਲ ਬੱਲੇਬਾਜ਼ੀ ਕਰਨਾ ਸ਼ਾਨਦਾਰ ਹੈ। ਮੈਂ ਜਿਨ੍ਹਾਂ ਨਾਲ ਬੱਲੇਬਾਜ਼ੀ ਕਰਨਾ ਪਸੰਦ ਕਰਦਾ ਹਾਂ, ਉਹ ਮੇਰੇ ਪਸੰਦੀਦਾ ਖਿਡਾਰੀਅਆਂ ਵਿਚ ਸ਼ਾਮਲ ਹੈ। ਉਹ ਕ੍ਰੀਜ਼ ’ਤੇ ਮੈਨੂੰ ਕਾਫੀ ਊਰਜਾ ਨਾਲ ਭਰ ਦਿੰਦਾ ਹੈ। ਉਹ ਜਿਸ ਤਰ੍ਹਾਂ ਨਾਲ ਹਮੇਸ਼ਾ ਊਰਜਾ ਨਾਲ ਭਰਿਅ ਰਹਿੰਦਾ ਹੈ, ਉਹ ਸ਼ਾਨਦਾਰ ਹੈ। ਪਤਾ ਨਹੀਂ ਮੈਦਾਨ ’ਤੇ ਕੈਚ ਫੜਦੇ ਹੋਏ ਉਹ ਇੰਨੀ ਊਰਜਾ ਕਿਵੇਂ ਬਰਕਰਾਰ ਰੱਖ ਲੈਂਦਾ ਹੈ। ਅਸੀਂ ਦੋਵੇਂ ਬਹੁਤ ਮੁਕਾਬਲੇਬਾਜ਼ੀ ਪਸੰਦ ਹਾਂ ਤੇ ਤੈਅ ਕਰਦੇ ਹਾਂ ਕਿ ਅਸੀਂ ਟੀਮ ਲਈ ਚੰਗੇ ਕੈਚ ਫੜੀਏ।’’
ਕੋਹਲੀ ਭਾਵੇਂ ਹੀ ਹੁਣ ਕਪਤਾਨ ਨਾ ਹੋਵੇ ਪਰ ਉਸਦੇ ਸੁਝਾਅ ਤੇ ਫੀਲਡਿੰਗ ਕਰਨ ਵਾਲੀ ਇਕਾਈ ਦੀ ਊਰਜਾ ਨੂੰ ਵਧਾਉਣ ’ਚ ਉਸਦੀ ਭੂਮਿਕਾ ਦਾ ਪਲੇਸਿਸ ਮੁਰੀਦ ਹੈ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਉਹ ਫੀਲਡਿੰਗ ਸਜਾਉਣ ਵਿਚ ਮੇਰੇ ਲਈ ਬਹੁਤ ਮਹੱਤਵਪੂਰਨ ਰਹਿੰਦਾ ਹੈ। ਜਿਥੋਂ ਤਕ ਟੀਮ ਦਾ ਸਬੰਧ ਹੈ ਤਾਂ ਉਹ ਕਾਫੀ ਚੀਜ਼ਾਂ ਵਿਚ ਅਗਵਾਈ ਕਰਦਾ ਹੈ ਪਰ ਫੀਲਡਿੰਗ ਅਜਿਹਾ ਵਿਭਾਗ ਹੈ, ਜਿੱਥੇ ਉਹ ਮੈਦਾਨ ’ਚ ਲੈਅ ਤੈਅ ਕਰਦਾ ਹੈ ਤੇ ਊਰਜਾ ਭਰਦਾ ਹੈ।’’
ਰੋਹਿਤ ਮੇਰਾ ਮਾਰਗਦਰਸ਼ਨ ਕਰਨਾ ਜਾਰੀ ਰੱਖੇਗਾ : ਹਾਰਦਿਕ ਪੰਡਯਾ
NEXT STORY