ਨਿਊਯਾਰਕ— ਅਮਰੀਕਾ ਦੀ ਸਲੋਏਨ ਸਟੀਫਨਸ ਨੇ ਚਮਤਕਾਰੀ ਪ੍ਰਦਰਸ਼ਨ ਕਰਦਿਆਂ ਹਮਵਤਨ ਮੈਡੀਸਨ ਕੀ ਨੂੰ ਲਗਾਤਾਰ ਸੈੱਟਾਂ 'ਚ 6-3, 6-0 ਨਾਲ ਹਰਾ ਕੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ 'ਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਣ ਦੇ ਨਾਲ ਹੀ ਨਵਾਂ ਇਤਿਹਾਸ ਰਚ ਦਿੱਤਾ। ਸਟੀਫਨਸ ਦਾ ਇਹ ਪਹਿਲਾ ਗ੍ਰੈਂਡ ਸਲੈਮ ਫਾਈਨਲ ਸੀ ਤੇ ਉਸ ਨੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ। ਸਟੀਫਨਸ ਨੇ 22 ਸਾਲਾ ਮੈਡੀਸਨ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਤੇ ਵਿਰੋਧੀ ਖਿਡਾਰਨ ਨੂੰ ਮੈਚ 'ਚ ਸਿਰਫ ਤਿੰਨ ਸੈੱਟ ਜਿੱਤਣ ਦਾ ਹੀ ਮੌਕਾ ਦਿੱਤਾ।
ਯੂ. ਐੱਸ. ਓਪਨ ਦੇ ਇਤਿਹਾਸ 'ਚ ਸ਼ਨੀਵਾਰ ਦਾ ਦਿਨ ਇਤਿਹਾਸਕ ਬਣ ਗਿਆ। ਅਮਰੀਕਾ ਨੂੰ ਇਸ ਦੇ ਨਾਲ ਹੀ ਮਹਿਲਾ ਵਰਗ ਵਿਚ 15 ਸਾਲ ਬਾਅਦ ਲੀਜੈਂਡ ਵਿਲੀਅਮਸ ਭੈਣਾਂ ਵੀਨਸ ਤੇ ਸੇਰੇਨਾ ਤੋਂ ਇਲਾਵਾ ਕੋਈ ਨਵਾਂ ਗ੍ਰੈਂਡ ਸਲੈਮ ਚੈਂਪੀਅਨ ਮਿਲ ਗਿਆ। ਆਖਰੀ ਵਾਰ 2002 'ਚ ਜੈਨੀਫਰ ਕੈਪ੍ਰਿਯਾਤੀ ਨੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਸੀ, ਜਦਕਿ ਪੁਰਸ਼ਾਂ ਵਿਚ 2003 'ਚ ਅਮਰੀਕਾ ਦਾ ਐਂਡੀ ਰੋਡਿਕ ਯੂ. ਐੱਸ. ਓਪਨ ਚੈਂਪੀਅਨ ਬਣਿਆ ਸੀ। 24 ਸਾਲਾ ਸਟੀਫਨਸ ਨੂੰ ਇਸ ਸ਼ਾਨਦਾਰ ਖਿਤਾਬੀ ਜਿੱਤ ਨਾਲ 37 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੀ। ਯੂ. ਐੱਸ. ਓਪਨ ਦੇ ਇਤਿਹਾਸ ਵਿਚ 2002 ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਫਾਈਨਲ ਵਿਚ ਦੋਵੇਂ ਅਮਰੀਕੀ ਖਿਡਾਰਨਾਂ ਖੇਡ ਰਹੀਆਂ ਸਨ। ਇਸ ਵਿਚੋਂ ਪਹਿਲਾਂ 2002 ਵਿਚ ਸੇਰੇਨਾ ਵਿਲੀਅਮਸ ਨੇ ਆਪਣੀ ਵੱਡੀ ਭੈਣ ਵੀਨਸ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਇਸ ਜਿੱਤ ਨਾਲ ਹੀ ਸਟੀਫਨਸ ਗ੍ਰੈਂਡ ਸਲੈਮ ਜਿੱਤਣ ਵਾਲੀ ਪੰਜਵੀਂ ਗੈਰ-ਦਰਜਾ ਪ੍ਰਾਪਤ ਮਹਿਲਾ ਖਿਡਾਰੀ ਬਣ ਗਈ। ਇਸ ਸਾਲ ਫ੍ਰੈਂਚ ਓਪਨ ਜਿੱਤ ਕੇ ਲਾਤੀਵੀਆ ਦੀ ਐਲੇਨਾ ਓਸਤਾਪੇਂਕੋ ਨੇ ਵੀ ਇਸ ਉਪਲੱਬਧੀ ਦੀ ਬਰਾਬਰੀ ਕੀਤੀ ਸੀ। ਸਟੀਫਨਸ ਯੂ. ਐੱਸ. ਓਪਨ ਜਿੱਤਣ ਵਾਲੀ ਦੂਜਾ ਦਰਜਾ ਪ੍ਰਾਪਤ ਮਹਿਲਾ ਖਿਡਾਰੀ ਬਣੀ ਹੈ। ਉਸ ਤੋਂ ਪਹਿਲਾਂ 2009 ਵਿਚ ਬੈਲਜੀਅਮ ਦੀ ਕਿਮ ਕਲਿਸਟਰਸ ਨੇ ਸੰਨਿਆਸ ਤੋਂ ਵਾਪਸੀ ਕਰਦਿਆਂ ਯੂ. ਐੱਸ. ਓਪਨ ਦਾ ਖਿਤਾਬ ਜਿੱਤਿਆ ਸੀ। 22 ਸਾਲਾ ਕੀ ਤੇ 24 ਸਾਲਾ ਸਟੀਫਨਸ ਇਸ ਤੋਂ ਪਹਿਲਾਂ ਕਦੇ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਨਹੀਂ ਪਹੁੰਚੀਆਂ ਸਨ। ਓਪਨ ਯੁੱਗ ਵਿਚ ਇਹ ਸੱਤਵਾਂ ਮੌਕਾ ਹੈ, ਜਦੋਂ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਦੋ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀਆਂ ਖਿਡਾਰਨਾਂ ਆਹਮੋ-ਸਾਹਮਣੇ ਸਨ। ਸਟੀਫਨਸ ਨੇ ਸੱਟ ਕਾਰਨ 11 ਮਹੀਨਿਆਂ ਤਕ ਟੈਨਿਸ ਕੋਰਟ ਤੋਂ ਦੂਰ ਰਹਿਣ ਤੋਂ ਬਾਅਦ ਇਸ ਸਾਲ ਵਿੰਬਲਡਨ 'ਚ 957ਵੀਂ ਰੈਂਕਿੰਗ ਨਾਲ ਕੋਰਟ 'ਤੇ ਵਾਪਸੀ ਕੀਤੀ ਸੀ। ਪਿਛਲੇ ਇਕ ਮਹੀਨੇ ਵਿਚ ਸਟੀਫਨਸ ਨੇ ਵਿਸ਼ਵ ਰੈਂਕਿੰਗ ਵਿਚ 900 ਸਥਾਨਾਂ ਦੀ ਛਲਾਂਗ ਲਾਈ ਸੀ। ਯੂ. ਐੱਸ. ਓਪਨ ਜਿੱਤਣ ਤੋਂ ਬਾਅਦ ਹੁਣ ਉਹ ਲੰਬੀ ਛਲਾਂਗ ਲਾ ਕੇ 83ਵੀਂ ਰੈਂਕਿੰਗ ਤੋਂ 22ਵੀਂ ਰੈਂਕਿੰਗ 'ਤੇ ਪਹੁੰਚ ਜਾਵੇਗੀ।
ਸਟੀਫਨਸ ਪੂਰੇ ਮੈਚ ਦੌਰਾਨ ਕੀ 'ਤੇ ਹਾਵੀ ਰਹੀ। ਉਸ ਦੀ ਰੱਖਿਆਤਮਕ ਖੇਡ ਨੇ 15ਵਾਂ ਦਰਜਾ ਪ੍ਰਾਪਤ ਕੀ ਨੂੰ ਮੈਚ ਵਿਚ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਕੀ ਆਪਣੇ ਖੱਬੇ ਪੱਟ 'ਤੇ ਪੱਟੀ ਬੰਨ੍ਹ ਕੇ ਖੇਡ ਰਹੀ ਸੀ।83ਵੀਂ ਰੈਂਕਿੰਗ ਦੀ ਸਟੀਫਨਸ ਪਿਛਲੇ ਸੱਤ ਸਾਲਾਂ 'ਚ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਪਹੁੰਚਣ ਵਾਲੀ ਸਭ ਤੋਂ ਘੱਟ ਰੈਂਕਿੰਗ ਦੀ ਮਹਿਲਾ ਖਿਡਾਰੀ ਸੀ। ਸਟੀਫਨਸ ਨੇ ਸੈਮੀਫਾਈਨਲ ਵਿਚ ਹਮਵਤਨ ਤੇ ਧਾਕੜ ਟੈਨਿਸ ਖਿਡਾਰਨ ਵੀਨਸ ਨੂੰ 6-1, 0-6, 7-5 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਖੱਬੇ ਪੈਰ 'ਚ ਸੱਟ ਕਾਰਨ 11 ਮਹੀਨੇ ਬਾਹਰ ਰਹਿਣ ਤੋਂ ਬਾਅਦ ਸਟੀਫਨਸ ਦੀ ਇਸ ਵਾਪਸੀ ਨੂੰ ਇਸ ਸਾਲ ਦੇ ਸਰਵਸ੍ਰੇਸ਼ਠ ਕਮਬੈਕ 'ਚੋਂ ਇਕ ਮੰਨਿਆ ਜਾਵੇਗਾ। ਪਿਛਲੇ 17 ਮੈਚਾਂ 'ਚੋਂ 15 ਜਿੱਤਾਂ ਨਾਲ ਸਟੀਫਨਸ ਮਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਸਿਰਫ ਪੰਜਵਾਂ ਦਰਜਾ ਖਿਡਾਰੀ ਬਣੀ।
ਰੀਅਲ ਮੈਡ੍ਰਿਡ ਤੇ ਬਾਰਸੀਲੋਨਾ ਦਾ ਮੁੰਬਈ 'ਚ ਹੋਣ ਵਾਲਾ ਮੈਚ ਮੁਲਤਵੀ
NEXT STORY