ਸਪੋਰਟਸ ਡੈਸਕ—ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 'ਚ ਉਸ ਸਮੇਂ ਵੱਡਾ ਵਿਵਾਦ ਦੇਖਣ ਨੂੰ ਮਿਲਿਆ ਜਦੋਂ ਲਖਨਊ ਸੁਪਰ ਜਾਇੰਟਸ ਦੇ ਮਾਲਕ ਸੰਜੀਵ ਗੋਇਨਕਾ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਮਿਲੀ ਹਾਰ ਤੋਂ ਬਾਅਦ ਕਪਤਾਨ ਕੇਐੱਲ ਰਾਹੁਲ 'ਤੇ ਗੁੱਸੇ 'ਚ ਆ ਗਏ ਅਤੇ ਇਹ ਘਟਨਾ ਕੈਮਰੇ 'ਚ ਵੀ ਕੈਦ ਹੋ ਗਈ। 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਨਰਾਈਜ਼ਰਜ਼ ਨੇ ਸਿਰਫ਼ 9.4 ਓਵਰਾਂ 'ਚ ਹੀ ਮੈਚ ਖਤਮ ਕਰ ਲਿਆ ਅਤੇ ਮੈਚ 10 ਵਿਕਟਾਂ ਨਾਲ ਜਿੱਤ ਲਿਆ। ਮੈਚ ਖਤਮ ਹੋਣ ਤੋਂ ਬਾਅਦ ਗੋਇਨਕਾ ਨੇ ਰਾਹੁਲ ਨੂੰ ਖਰੀਆਂ-ਖੋਟੀਆਂ ਸੁਣਾਈਆਂ ਅਤੇ ਉਨ੍ਹਾਂ ਦੀ ਤਿੱਖੀ ਬਹਿਸ ਪ੍ਰਸ਼ੰਸਕਾਂ ਦੇ ਨਾਲ-ਨਾਲ ਮਾਹਰਾਂ ਵਿਚਾਲੇ ਵੀ ਵੱਡਾ ਮੁੱਦਾ ਬਣ ਗਈ।
ਯੂਟਿਊਬਰ ਸ਼ੁਭੰਕਰ ਮਿਸ਼ਰਾ ਦੇ ਸ਼ੋਅ 'ਅਨਪਲੱਗਡ' 'ਤੇ ਗੱਲਬਾਤ ਦੌਰਾਨ ਲਖਨਊ ਸੁਪਰ ਜਾਇੰਟਸ ਦੇ ਸਪਿਨਰ ਅਮਿਤ ਮਿਸ਼ਰਾ ਨੇ ਇਸ ਵਿਵਾਦਿਤ ਘਟਨਾ ਬਾਰੇ ਖੁੱਲ੍ਹ ਕੇ ਰਾਹੁਲ ਅਤੇ ਗੋਇਨਕਾ ਵਿਚਕਾਰ ਜੋ ਕੁਝ ਹੋਇਆ, ਉਸ ਬਾਰੇ ਕੁਝ ਅਣਸੁਣੀਆਂ ਗੱਲਾਂ ਦਾ ਖੁਲਾਸਾ ਕੀਤਾ। ਮਿਸ਼ਰਾ ਨੇ ਕਿਹਾ, 'ਉਹ (ਗੋਇਨਕਾ) ਨਿਰਾਸ਼ ਸਨ। ਅਸੀਂ ਲਗਾਤਾਰ ਦੋ ਮੈਚ ਬੁਰੀ ਤਰ੍ਹਾਂ ਹਾਰੇ। ਕੇਕੇਆਰ ਦੇ ਖਿਲਾਫ ਅਸੀਂ 90-100 ਦੌੜਾਂ ਨਾਲ ਹਾਰ ਗਏ ਅਤੇ ਐੱਸਆਰਐੱਚ ਦੇ ਖਿਲਾਫ ਮੈਚ 10 ਓਵਰਾਂ ਵਿੱਚ ਖਤਮ ਹੋ ਗਿਆ। ਅਜਿਹਾ ਲੱਗਾ ਜਿਵੇਂ ਅਸੀਂ ਨੈੱਟ ਅਭਿਆਸ ਸੈਸ਼ਨ ਦੌਰਾਨ ਉਨ੍ਹਾਂ ਨੂੰ ਗੇਂਦਬਾਜ਼ੀ ਕਰ ਰਹੇ ਸੀ। ਜੇਕਰ ਮੈਂ ਇਸ ਗੱਲ ਨੂੰ ਲੈ ਕੇ ਇੰਨਾ ਨਾਰਾਜ਼ ਹਾਂ, ਤਾਂ ਕੀ ਕੋਈ ਅਜਿਹਾ ਵਿਅਕਤੀ ਜਿਸ ਨੇ ਅਸਲ ਵਿੱਚ ਟੀਮ 'ਚ ਪੈਸਾ ਲਗਾਇਆ ਹੈ, ਉਸ ਨੂੰ ਗੁੱਸਾ ਨਹੀਂ ਆਵੇਗਾ?'
ਉਨ੍ਹਾਂ ਨੇ ਕਿਹਾ, 'ਇਹ ਕੋਈ ਵੱਡੀ ਗੱਲ ਨਹੀਂ ਸੀ। ਪਰ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਕਿਹਾ ਕਿ ਗੇਂਦਬਾਜ਼ੀ ਬਹੁਤ ਖਰਾਬ ਸੀ ਅਤੇ ਟੀਮ ਨੂੰ ਕੁਝ ਸੰਘਰਸ਼ ਕਰਨਾ ਚਾਹੀਦਾ ਸੀ। ਅਜਿਹਾ ਲੱਗ ਰਿਹਾ ਸੀ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਆਤਮਸਮਰਪਣ ਕਰ ਦਿੱਤਾ ਹੋਵੇ। ਪਰ ਮੈਨੂੰ ਲੱਗਦਾ ਹੈ ਕਿ ਲੋਕਾਂ ਅਤੇ ਮੀਡੀਆ ਨੇ ਇਸ ਨੂੰ ਥੋੜਾ ਵਧਾ-ਚੜ੍ਹਾ ਕੇ ਪੇਸ਼ ਕੀਤਾ। ਕਈ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਕੇਐੱਲ ਰਾਹੁਲ ਨੂੰ ਆਈਪੀਐੱਲ 2025 ਤੋਂ ਪਹਿਲਾਂ ਐੱਲਐੱਸਜੀ ਦੁਆਰਾ ਬਰਕਰਾਰ ਨਹੀਂ ਰੱਖਿਆ ਜਾਵੇਗਾ, ਪਰ ਟੀਮ ਜਾਂ ਖਿਡਾਰੀ ਦੁਆਰਾ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਮਿਸ਼ਰਾ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਕੇਐੱਲ ਰਾਹੁਲ ਨੂੰ ਐੱਲਐੱਸਜੀ ਦਾ ਕਪਤਾਨ ਬਰਕਰਾਰ ਰੱਖਿਆ ਜਾਵੇਗਾ ਤਾਂ ਉਨ੍ਹਾਂ ਕਿਹਾ, ‘ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਟੀਮ ਵਿੱਚ ਹਨ ਜਾਂ ਨਹੀਂ। ਪਰ ਟੀ-20 ਲਈ ਸਹੀ ਸੋਚ ਵਾਲੇ ਵਿਅਕਤੀ ਨੂੰ ਕਪਤਾਨ ਹੋਣਾ ਚਾਹੀਦਾ ਹੈ। ਜੋ ਟੀਮ ਲਈ ਖੇਡਦਾ ਹੈ ਉਹੀ ਕਪਤਾਨ ਹੋਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਐੱਲਐੱਸਜੀ ਇੱਕ ਬਿਹਤਰ ਕਪਤਾਨ ਦੀ ਤਲਾਸ਼ ਕਰੇਗੀ।
ਸ਼ੌਹਰਤ ਤੇ ਕਪਤਾਨੀ ਮਿਲਣ ਨਾਲ ਬਹੁਤ ਬਦਲ ਗਏ ਵਿਰਾਟ ਕੋਹਲੀ : ਅਮਿਤ ਮਿਸ਼ਰਾ
NEXT STORY