ਸਪੋਰਟਸ ਡੈਸਕ– ਭਾਰਤ ਦੇ ਸਟਾਰ ਮੁੱਕੇਬਾਜ਼ ਅਮਿਤ ਪੰਘਾਲ ਟੋਕੀਓ ਓਲੰਪਿਕ ’ਚ ਮੁੱਕੇਬਾਜ਼ੀ ਦੇ ਮੁਕਾਬਲੇ ਦੇ ਰਾਊਂਡ 16 ’ਚ ਕੋਲੰਬੀਆ ਦੇ ਮੁੱਕੇਬਾਜ਼ ਮਰਾਟਿਨੇਜ਼ ਤੋਂ ਹਾਰ ਗਏ। ਪਹਿਲੇ ਰਾਊਂਡ ਦੇ ਬਾਅਦ ਪੰਘਾਲ ਆਪਣੀ ਲੈਅ ’ਚ ਨਜ਼ਰ ਨਹੀਂ ਆਏ ਤੇ ਮਾਰਟਿਨੇਜ ਨੇ ਰੱਜ ਕੇ ਪੰਚ ਲਾਏ।
ਪਹਿਲੇ ਰਾਊਂਡ ’ਚ ਮਾਰਟਿਨ ਨੇ ਦਬਾਅ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੰਘਾਲ ਅਜਿਹਾ ਨਾ ਸਕੇ ਤੇ ਦਬਾਅ ’ਚ ਆ ਗਏ।। ਦੂਜੇ ਰਾਊਂਡ ’ਚ ਮਾਰਟਿਨ ਨੇ ਹਮਲਾਵਾਰ ਰੁਖ਼ ਅਪਣਾਇਆ ਤੇ ਪੰਘਾਲ ਇਸ ਦੌਰਾਨ ਸੰਘਰਸ਼ ਕਰਦੇ ਨਜਰ ਆਏ। ਇਸ ਰਾਊਂਡ ਨੂੰ ਮਾਰਟਿਨੇਜ਼ ਨੇ 4- 1 ਨਾਲ ਜਿੱਤਿਆ।ਪੰਘਾਲ ਫਲਾਈਵੇਟ (48-52) ਕਿਲੋਗ੍ਰਾਮ ਭਾਰ ਵਰਗ ’ਚ ਦੁਨੀਆ ਦੇ ਨੰਬਰ ਵਨ ਮੁੱਕੇਬਾਜ਼ ਹਨ ਪਰ ਉਹ ਇਸ ਰਾਊਂਡ ਤੋਂ ਅੱਗੇ ਨਹੀਂ ਜਾ ਸਕੇ।
Tokyo Olympics : ਕਮਲਪ੍ਰੀਤ ਕੌਰ ਤੋਂ ਤਮਗ਼ੇ ਦੀਆਂ ਉਮੀਦਾਂ, ਡਿਸਕਸ ਥ੍ਰੋਅ ਦੇ ਫ਼ਾਈਨਲ ’ਚ ਪੁੱਜੀ
NEXT STORY