ਨਵੀਂ ਦਿੱਲੀ—ਵਰਲਡ ਟੀ-20 ਦੇ ਫਾਈਨਲ 'ਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਵੈਸਟਇੰਡੀਜ਼ ਦੀ ਟੀਮ ਨੇ ਸਾਰੇ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ 'ਚ ਆਪਣੀ ਥਾਂ ਬਣਾ ਲਈ ਹੈ। ਬਾਲੀਵੁੱਡ ਦੇ ਸੁਪਰਸਟਾਰ ਅਮਿਤਾਬ ਬੱਚਨ ਨੇ ਇੰਗਲੈਂਡ ਦੀ ਟੀਮ ਦਾ ਮਜ਼ਾਕ ਉੱਡਾਉਂਡੇ ਹੋਏ ਵੈਸਟਇੰਡੀਜ਼ ਦੀ ਟੀਮ ਨੂੰ ਟਵਿੱਟਰ ਦੇ ਰਾਹੀਂ ਵਧਾਈ ਦਿੱਤੀ। ਬਿਗ ਬੀ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ 'ਉਖਾਰ ਕੇ ਰੱਖ ਦਿੱਤਾ ਜੜ ਤੋਂ.... ਵੈਸਟਇੰਡੀਜ਼ ਸਹੀ ਮਾਇਨੇ 'ਚ ਚੈਂਪੀਅਨ ਹੈ। 3 ਖਿਤਾਬ ....ਅੰਡਰ-19, ਵੂਮੈਂਸ ਅਤੇ ਹੁਣ ਮੇਂਸ ਵੀ।
ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਅਤੇ ਇੰਗਲੈਂਡ ਦੇ ਸਾਬਕਾ ਖਿਡਾਰੀ ਐਂਡਰਿਊ ਫਿਲੰਟੋਫ ਦੇ ਵਿਚਕਾਰ ਵਿਰਾਟ ਕੋਹਲੀ ਅਤੇ ਜੋ ਰੂਟ ਨੂੰ ਲੈ ਕੇ ਟਵਿੱਟਰ 'ਤੇ ਤਿੱਖੀ ਨੋਕ-ਝੋਕ ਦੇਖੀ ਗਈ ਸੀ। ਫਿਲੰਟੋਫ ਨੇ ਵਿਰਾਟ ਦੀ ਤੁਲਨਾ ਰੂਟ ਨਾਲ ਕਰ ਦਿੱਤੀ ਸੀ। ਜਿਸ ਦੇ ਜਵਾਬ 'ਚ ਅਮਿਤਾਭ ਨੇ ਕਿਹਾ ਸੀ ਕੌਣ ਹੈ ਇ ਰੂਟ, ਅਸੀਂ ਇਸ ਨੂੰ ਜੜ ਤੋਂ ਉਖਾੜ ਦੇਵਾਂਗੇ।
ਵੈਸਟਇੰਡੀਜ਼ ਨੇ ਮਦਰ ਟੇਰੇਸਾ ਚੈਰਿਟੀ ਨੂੰ ਦਿੱਤਾ ਦਾਨ
NEXT STORY