ਨਵੀਂ ਦਿੱਲੀ : ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (91), ਟੀਮ ਇੰਡੀਆ ਦੀ ਦੀਵਾਰ ਚੇਤੇਸ਼ਵਰ ਪੁਜਾਰਾ (56) ਅਤੇ ਪ੍ਰਤਿਭਾਸ਼ਾਲੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਨਾਬਾਦ 89) ਦੀ ਬੱਲੇਬਾਜ਼ੀ ਨਾਲ ਭਾਰਤ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ ’ਚ ਆਸਟਰੇਲੀਆ ਨੂੰ ਚੌਥੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ 5ਵੇਂ ਦਿਨ ਮੰਗਲਵਾਰ ਨੂੰ 3 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਅਜਿੰਕਿਆ ਰਹਾਣੇ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ 2-1 ਨਾਲ ਮਾਤ ਦਿੱਤੀ ਹੈ। ਭਾਰਤ ਦੀ ਇਸ ਜਿੱਤ ਤੋਂ ਹਰ ਕੋਈ ਖ਼ੁਸ਼ ਹੈ। ਉਥੇ ਹੀ ਭਾਰਤੀ ਉਦਯੋਗਪਤੀ ਆਨੰਦ ਮਹਿੰਦਰਾ ਨੇ ਇਸ ਖ਼ੁਸ਼ੀ ਦੇ ਮੌਕੇ ’ਤੇ ਭਾਰਤੀ ਟੀਮ ਦੇ 6 ਨੌਜਵਾਨ ਖਿਡਾਰੀਆਂ ਨੂੰ ਮਹਿੰਦਰਾ ਥਾਰ ਐਸ.ਯੂ.ਵੀ. ਦੇਣ ਦੀ ਘੋਸ਼ਣਾ ਕੀਤੀ ਹੈ।
ਇਹ ਵੀ ਪੜ੍ਹੋ: ਧਮਕੀਆਂ ਮਿਲਣ ਮਗਰੋਂ ਪਾਕਿ ਦਾ ਪਹਿਲਾ ਸਿੱਖ ਐਂਕਰ ਹਰਮੀਤ ਸਿੰਘ ਛੱਡ ਸਕਦੈ ਦੇਸ਼
ਆਸਟਰੇਲੀਆਈ ਦੌਰੇ ਦੌਰਾਨ ਡੈਬਿਊ ਕਰਣ ਵਾਲੇ ਸ਼ਭਮਨ ਗਿੱਲ, ਮੁਹੰਮਦ ਸਿਰਾਜ, ਟੀ ਨਟਰਾਜਨ, ਵਾਸ਼ਿੰਗਟਨ ਸੁੰਦਰ, ਨਵਦੀਪ ਸੈਨੀ ਅਤੇ ਆਸਟਰੇਲੀਆਈ ਦੌਰੇ ’ਤੇ ਦੂਜਾ ਟੈਸਟ ਮੈਚ ਖੇਡਣ ਵਾਲੇ ਸ਼ਾਰਦੁਲ ਠਾਕੁਰ ਨੂੰ ਆਨੰਦ ਮਹਿੰਦਰਾ ਵੱਲੋਂ ਗੱਡੀ ਗਿਫ਼ਟ ਵਿਚ ਮਿਲੇਗੀ। ਆਸਟਰੇਲੀਆ ਖ਼ਿਲਾਫ਼ ਬ੍ਰਿਸਬੇਨ ਦੇ ਮੈਦਾਨ ਵਿਚ ਖੇਡੇ ਗਏ ਆਖ਼ਰੀ ਅਤੇ ਫਾਈਨਲ ਟੈਸਟ ਵਿਚ ਇਨ੍ਹਾਂ ਸਾਰੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਇਹ ਵੀ ਪੜ੍ਹੋ: ਹਰਭਜਨ ਸਿੰਘ ਨੂੰ ਸੋਸ਼ਲ ਮੀਡੀਆ ’ਤੇ ਮੰਗਣੀ ਪਈ ਮਾਫ਼ੀ, ਜਾਣੋ ਕੀ ਹੈ ਪੂਰਾ ਮਾਮਲਾ
ਡੈਬਿਊ ਟੈਸਟ ਵਿਚ ਸੁੰਦਰ ਨੇ 62 ਅਤੇ 22 ਦੌੜਾਂ ਦੀ ਪਾਰੀ ਖੇਡੀ ਸੀ ਅਤੇ 4 ਵਿਕਟਾਂ ਵੀ ਲਈਆਂ ਸਨ। ਉਥੇ ਹੀ ਸ਼ੁਭਮਨ ਗਿੱਲ 148 ਗੇਂਦਾਂਉ’ਤੇ 91 ਦੌੜਾਂ ਦੀ ਪਾਰੀ ਖੇਡੀ ਸੀ। ਇਨ੍ਹਾਂ ਦੇ ਇਲਾਵਾ ਠਾਕੁਰ ਨੇ ਮੈਚ ਵਿਚ 7 ਵਿਕਟਾਂ ਲੈਣ ਦੇ ਇਲਾਵਾ ਪਹਿਲੀ ਪਾਰੀ ਵਿਚ 67 ਦੌੜਾਂ ਬਣਾਈਆਂ ਸਨ। 29 ਸਾਲਾ ਨਟਰਾਜਨ ਨੇ ਵੀ ਪਹਿਲੀ ਪਾਰੀ ਵਿਚ 3 ਵਿਕਟਾਂ ਲਈਆਂ ਸਨ। ਹਾਲਾਂਕਿ ਨਵਦੀਪ ਸੈਨੀ ਇਸ ਮੈਚ ਵਿਚ ਸਫ਼ਲ ਨਹੀਂ ਰਹੇ ਪਰ ਜ਼ਖ਼ਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ 5 ਓਵਰ ਪਾਏ।
ਇਹ ਵੀ ਪੜ੍ਹੋ: IPL 2021 ਲਈ 18 ਫਰਵਰੀ ਨੂੰ ਹੋ ਸਕਦੀ ਹੈ ਖਿਡਾਰੀਆਂ ਦੀ ਨੀਲਾਮੀ : BCCI ਅਧਿਕਾਰੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਹਰਭਜਨ ਸਿੰਘ ਨੂੰ ਸੋਸ਼ਲ ਮੀਡੀਆ ’ਤੇ ਮੰਗਣੀ ਪਈ ਮਾਫ਼ੀ, ਜਾਣੋ ਕੀ ਹੈ ਪੂਰਾ ਮਾਮਲਾ
NEXT STORY