ਸਪੋਰਟਸ ਡੈਸਕ : ਭਾਰਤੀ ਦਿੱਗਜ਼ ਆਫ਼ ਸਪਿਨਰ ਗੇਂਦਬਾਜ਼ ਹਰਭਜਨ ਸਿੰਘ ਆਪਣੀ ਬੇਬਾਕ ਰਾਏ ਰੱਖਣ ਲਈ ਮਸ਼ਹੂਰ ਹਨ। ਉਹ ਅਕਸਰ ਸੋਸ਼ਲ ਮੀਡੀਆ ’ਤੇ ਕਿਸੇ ਨਾ ਕਿਸੇ ਮੁੱਦੇ ’ਤੇ ਜਵਾਬ ਜ਼ਰੂਰ ਦਿੰਦੇ ਹਨ ਪਰ ਇਸ ਵਾਰ ਸੋਸ਼ਲ ਮੀਡੀਆ ’ਤੇ ਹਰਭਜਨ ਸਿਘ ਨੂੰ ਆਪਣੇ ਟਵੀਟ ਕਾਰਣ ਲੋਕਾਂ ਤੋਂ ਮਾਫ਼ੀ ਮੰਗਣੀ ਪੈ ਰਹੀ ਹੈ। ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਵੀਡੀਓ ਨੂੰ ਪੋਸਟ ਕੀਤਾ ਸੀ ਅਤੇ ਦੋਸ਼ ਲਗਾਇਆ ਸੀ ਕਿ ਨੇਤਾ ਕੋਰੋਨਾ ਵੈਕਸੀਨ ਨਹੀਂ ਲੈ ਰਹੇ ਹਨ, ਉਹ ਬੱਸ ਉਸ ਨੂੰ ਲੈਣ ਦਾ ਦਿਖਾਵਾ ਕਰ ਰਹੇ ਹਨ। ਹਾਲਾਂਕਿ ਹਰਭਜਨ ਸਿੰਘ ਲਈ ਇਹ ਪੋਸਟ ਉਸ ਸਮੇਂ ਆਫਤ ਦਾ ਸਬਬ ਬਣ ਗਈ, ਜਦੋਂ ਉਨ੍ਹਾਂ ਦਾ ਦਾਅਵਾ ਗਲਤ ਨਿਕਲਿਆ।
ਇਹ ਵੀ ਪੜ੍ਹੋ: IPL 2021 ਲਈ 18 ਫਰਵਰੀ ਨੂੰ ਹੋ ਸਕਦੀ ਹੈ ਖਿਡਾਰੀਆਂ ਦੀ ਨੀਲਾਮੀ : BCCI ਅਧਿਕਾਰੀ
ਦਰਅਸਲ ਹਰਭਜਨ ਸਿੰਘ ਨੇ ਟਵੀਟ ਕੀਤਾ ਸੀ, ‘ਅਸਲ ਵਿਚ ਸਾਡੇ ਕੁੱਝ ਨੇਤਾ ਇਸ ਤਰ੍ਹਾਂ ਵੈਕਸੀਨ ਲੈ ਰਹੇ ਹਨ। ਫੋਟੋ ਖਿੱਚੀ ਗਈ, ਓਕੇ ਗੁੱਡ।’ ਹਰਭਜਨ ਸਿੰਘ ਨੇ ਇਹ ਟਵੀਟ ਇਕ ਵਾਇਰਲ ਵੀਡੀਓ ਦੇ ਆਧਾਰ ’ਤੇ ਕੀਤਾ ਸੀ, ਜਿਸ ਵਿਚ ਇਕ ਬੀਬੀ ਅਤੇ ਪੁਰਸ਼ ਟੀਕਾ ਲਗਵਾਉਣ ਦੀ ਤਸਵੀਰ ਖਿਚਵਾਉਂਦੇ ਦਿਖਾਈ ਦੇ ਰਹੇ ਹਨ। ਦੋਸ਼ ਲੱਗਾ ਕਿ ਇਨ੍ਹਾਂ ਦੋਵਾਂ ਨੇ ਬੱਸ ਕੋਰੋਨਾ ਵੈਕਸੀਨ ਲਗਵਾਉਣ ਦਾ ਨਾਟਕ ਕੀਤਾ ਅਤੇ ਆਪਣੀਆਂ ਤਸਵੀਰਾਂ ਖਿਚਵਾਈਆਂ। ਹਾਲਾਂਕਿ ਇਹ ਖ਼ਬਰਾਂ ਝੂਠੀਆਂ ਨਿਕਲੀਆਂ।
ਇਹ ਵੀ ਪੜ੍ਹੋ: ਧਮਕੀਆਂ ਮਿਲਣ ਮਗਰੋਂ ਪਾਕਿ ਦਾ ਪਹਿਲਾ ਸਿੱਖ ਐਂਕਰ ਹਰਮੀਤ ਸਿੰਘ ਛੱਡ ਸਕਦੈ ਦੇਸ਼
ਤੁਮਾਕੁਰੂ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਨੇ ਇਕ ਵੈਬਸਾਈਟ ਨਾਲ ਗੱਲਬਾਤ ਵਿਚ ਦੱਸਿਆ ਕਿ ਜਿਨ੍ਹਾਂ 2 ਲੋਕਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਅਸਲ ਵਿਚ ਡਾਕਟਰ ਰਜਨੀ ਅਤੇ ਡਾਕਟਰ ਨਾਗੇਂਦਰੱਪਾ ਹਨ। ਉਨ੍ਹਾਂ ਦੋਵਾਂ ਨੇ ਕੋਰੋਨਾ ਵੈਕਸੀਨ ਲਗਾਈ ਅਤੇ ਮੀਡੀਆ ਕਰਮੀਆਂ ਦੇ ਕਹਿਣ ’ਤੇ ਉਨ੍ਹਾਂ ਨੇ ਆਪਣੀ ਫੋਟੋ ਖਿਚਵਾਈ। ਫੋਟੋ ਕਲਿੱਕ ਹੋਣ ਤੋਂ ਪਹਿਲਾਂ ਹੀ ਦੋਵਾਂ ਨੇ ਕੋਰੋਨਾ ਵੈਕਸੀਨ ਲੈ ਲਈ ਸੀ।
ਇਹ ਵੀ ਪੜ੍ਹੋ: ਪਿਤਾ ਚਲਾਉਂਦੇ ਸਨ ਆਟੋ ਰਿਕਸ਼ਾ, ਸਿਰਾਜ ਨੇ ਘਰ ਦੇ ਬਾਹਰ ਲਿਆ ਖੜ੍ਹੀ ਕੀਤੀ BMW ਕਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2021 ਲਈ 18 ਫਰਵਰੀ ਨੂੰ ਹੋ ਸਕਦੀ ਹੈ ਖਿਡਾਰੀਆਂ ਦੀ ਨੀਲਾਮੀ : BCCI ਅਧਿਕਾਰੀ
NEXT STORY