ਸੈਂਟ ਲੂਈ : ਭਾਰਤ ਦੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸਿੰਕਫੀਲਡ ਕੱਪ ਦੇ ਪਹਿਲੇ ਦੌਰ ਦੇ ਮੁਕਾਬਲੇ 'ਚ ਅੱਜ ਅਮਰੀਕਾ ਦੇ ਹਿਕਾਰੂ ਨਾਕਾਮੂਰਾ ਨਾਲ ਡਰਾਅ ਖੇਡਿਆ। ਪਿਛਲੇ ਹਫਤੇ ਰੈਪਿਡ ਬਲਿਟਜ ਟੂਰਨਾਮੈਂਟ 'ਚ ਆਖਰੀ ਸਥਾਨ 'ਤੇ ਰਹੇ ਆਨੰਦ ਨੇ ਨਾਕਾਮੂਰਾ ਨੂੰ ਕੋਈ ਮੌਕਾ ਨਹੀਂ ਦਿੱਤਾ। ਅਜਰਬੇਜਾਨ ਦੇ ਸ਼ਖਰਿਆਰ ਮਾਮੇਦਯਾਰੋਵ ਨੇ ਅਮਰੀਕਾ ਦੇ ਵੈਸਲੇ ਸੋ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਦਿਨ ਦੇ ਇਕ ਹੋਰ ਨਤੀਜੇ ਵਾਲੇ ਮੁਕਾਬਲੇ 'ਚ ਅਰਮੇਨੀਆ ਦੇ ਲੇਵੋਨ ਅਰੋਨਿਅਨ ਨੇ ਚਾਲਾਕੀ ਦਿਖਾਉਂਦੇ ਹੋਏ ਰੂਸ ਦੇ ਸਰਗੇਈ ਕਰਜਾਕਿਨ ਨੂੰ ਆਖਰੀ ਚਾਲਾਂ 'ਚ ਮਾਤ ਦਿੱਤੀ। 10 ਖਿਡਾਰੀਆਂ ਦੇ ਰਾਊਂਡ ਰੋਬਿਨ ਮੁਕਾਬਲੇ ਵਾਲੇ ਟੂਰਨਾਮੈਂਟ ਦੇ ਹੋਰ 2 ਮੈਚ ਡਰਾਅ ਰਹੇ। ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਫ੍ਰਾਂਸ ਦੇ ਮੈਕਸਿਮ ਵਾਚਿਏਰ-ਲਾਗ੍ਰੇਵ ਨਾਲ ਡਰਾਅ ਖੇਡਿਆ। ਅਮਰੀਕਾ ਦੇ ਫਾਬਿਆਨੋ ਕਾਰੂਆਨਾ ਨੂੰ ਵੀ ਰੂਸ ਦੇ ਅਲੈਕਜ਼ੈਂਡਰ ਗ੍ਰਿਸਚੁੱਕ ਨੇ ਡਰਾਅ 'ਤੇ ਰੋਕ ਦਿੱਤਾ। ਇਹ ਟੂਰਨਾਮੈਂਟ ਗ੍ਰੈਂਡ ਸ਼ਤਰੰਜ ਟੂਰ ਦਾ ਹਿੱਸਾ ਹੈ ਜਿਸ ਦੀ ਇਨਾਮੀ ਰਾਸ਼ੀ 3,00,000 ਡਾਲਰ ਹੈ। ਅਜੇ 8 ਦੌਰ ਦੇ ਮੁਕਾਬਲੇ ਖੇਡੇ ਜਾਣੇ ਬਾਕੀ ਹਨ ਜਿਸ ਵਿਚ ਮਾਮੇਦਯਾਰੋਵ ਅਤੇ ਅਰੋਨਿਅਨ ਇਕ ਅੰਕ ਦੇ ਨਾਲ ਸੰਯੁਕਤ ਰੂਪ ਨਾਲ ਚੋਟੀ 'ਤੇ ਹੈ। ਆਨੰਦ, ਨਾਕਾਮੂਰਾ, ਕਾਰਲਸਨ, ਵਾਚਿਏਰ-ਲਾਗ੍ਰੇਵ ਕਾਰੂਆਨਾ ਅਤੇ ਗ੍ਰਿਸਚੁੱਕ ਦੇ ਅੱਧੇ-ਅੱਧੇ ਅੰਕ ਹਨ।
ਜੇਕਰ ਕੋਹਲੀ ਇਸ ਤਰ੍ਹਾਂ ਕਰ ਲਵੇ ਤਾਂ ਭਾਰਤ ਹੀ ਜਿੱਤੇਗਾ ਤੀਜਾ ਟੈਸਟ : ਗੰਭੀਰ
NEXT STORY