ਸ਼ਾਰਜਾਹ- ਆਈ. ਪੀ. ਐੱਲ. 2020 ਦੇ 28ਵੇਂ ਮੈਚ 'ਚ ਆਂਦਰੇ ਰਸੇਲ ਨੇ ਗੇਂਦਬਾਜ਼ੀ 'ਚ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਮੈਚ ਦੇ ਦੌਰਾਨ ਆਰ. ਸੀ. ਬੀ. ਓਪਨਰ ਦੇਵਦੱਤ ਪਡੀਕਲ ਨੂੰ ਬੋਲਡ ਆਊਟ ਕਰਦੇ ਹੀ ਟੀ-20 ਕ੍ਰਿਕਟ 'ਚ 300 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਟੀ-20 ਕ੍ਰਿਕਟ 'ਚ 300 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਰਸੇਲ ਦੁਨੀਆ ਦੇ 10ਵੇਂ ਗੇਂਦਬਾਜ਼ ਬਣ ਗਏ ਹਨ ਤਾਂ ਉੱਥੇ ਹੀ ਤੀਜੇ ਵੈਸਟਇੰਡੀਜ਼ ਖਿਡਾਰੀ ਜਿਨ੍ਹਾਂ ਨੇ ਇਹ ਮੁਕਾਮ ਟੀ-20 ਕ੍ਰਿਕਟ 'ਚ ਹਾਸਲ ਕੀਤਾ ਹੈ। ਰਸੇਲ ਤੋਂ ਪਹਿਲਾਂ ਟੀ-20 ਕ੍ਰਿਕਟ 'ਚ 300 ਵਿਕਟਾਂ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਡਵੇਨ ਬ੍ਰਾਵੋ, ਲਸਿਥ ਮਲਿੰਗਾ, ਸੁਨੀਲ ਨਾਰਾਇਣ, ਇਮਰਾਨ ਤਾਹਿਰ, ਸ਼ਾਕਿਬ ਅਲ ਹਸਨ, ਸ਼ਾਹਿਦ ਅਫਰੀਦੀ, ਰਾਸ਼ਿਦ ਖਾਨ ਅਤੇ ਵਹਾਬ ਰਿਆਜ ਹਨ। ਇਨ੍ਹਾਂ ਗੇਂਦਬਾਜ਼ਾਂ ਨੇ ਟੀ-20 ਕ੍ਰਿਕਟ 'ਚ 300 ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ। ਰਸੇਲ ਨੇ ਆਈ. ਪੀ. ਐੱਲ. 'ਚ ਹੁਣ ਤੱਕ 61 ਵਿਕਟਾਂ ਹਾਸਲ ਕੀਤੀਆਂ ਹਨ।
ਰਸੇਲ ਆਪਣੀ ਗੇਂਦਬਾਜ਼ੀ ਤੋਂ ਇਲਾਵਾ ਬੱਲੇਬਾਜ਼ੀ 'ਚ ਵੀ ਕਮਾਲ ਰਹੇ ਹਨ। ਟੀ-20 'ਚ ਰਸੇਲ ਨੇ ਆਪਣੀ ਬੱਲੇਬਾਜ਼ੀ ਨਾਲ 5642 ਦੌੜਾਂ ਬਣਾਈਆਂ। ਜਿਸ 'ਚ 2 ਸੈਂਕੜੇ ਅਤੇ 21 ਅਰਧ ਸੈਂਕੜੇ ਸ਼ਾਮਲ ਹਨ। ਰਸੇਲ ਨੇ ਟੀ-20 ਕ੍ਰਿਕਟ 'ਚ ਡੈਬਿਊ ਸਾਲ 2010 'ਚ ਕੀਤਾ ਸੀ। ਦੱਸ ਦੇਈਏ ਕਿ ਕੇ. ਕੇ. ਆਰ. ਵਿਰੁੱਧ ਆਰ. ਸੀ. ਬੀ. ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਲੇਆਫ ਦੀ ਦੌੜ 'ਚ ਬਣੇ ਰਹਿਣ ਲਈ ਦੋਵਾਂ ਟੀਮਾਂ ਦਾ ਮੈਚ ਜਿੱਤਣ ਮਹੱਤਵਪੂਰਨ ਹੈ।
ਡਿਵੀਲੀਅਰਸ ਨੇ ਸ਼ਾਰਜਾਹ 'ਚ ਖੇਡੀ ਤੂਫਾਨੀ ਪਾਰੀ, ਬਣਾਇਆ ਇਹ ਰਿਕਾਰਡ
NEXT STORY