ਮੈਲਬੋਰਨ– ਤੇਜ਼ ਗੇਂਦਬਾਜ਼ ਐਂਡ੍ਰਿਊ ਟਾਏ ਨੂੰ ਭਾਰਤ ਵਿਰੁੱਧ ਵਨ ਡੇ ਤੇ ਟੀ-20 ਸੀਰੀਜ਼ ਲਈ ਕੇਨ ਰਿਚਰਡਸਨ ਦੀ ਜਗ੍ਹਾ ਆਸਟਰੇਲੀਆਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਰਿਚਰਡਸਨ ਫਿਲਹਾਲ ਆਪਣੀ ਪਤਨੀ ਤੇ ਨਵ-ਜਨਮੇ ਬੱਚੇ ਨਾਲ ਸਮਾਂ ਬਿਤਾਉਣਾ ਚਾਹੁੰਦਾ ਹੈ।
ਰਾਸ਼ਟਰੀ ਚੋਣਕਾਰ ਟ੍ਰੇਵਰ ਹੋਂਸ ਨੇ ਕਿਹਾ,''ਇਹ ਕੇਨ ਲਈ ਮੁਸ਼ਕਿਲ ਫੈਸਲਾ ਸੀ ਪਰ ਉਸਦੇ ਇਸ ਫੈਸਲੇ ਨੂੰ ਚੋਣਕਾਰਾਂ ਤੇ ਟੀਮ ਦਾ ਪੂਰਾ ਸਮਰਥਨ ਹੈ। ਕੇਨ ਐਡੀਲੇਡ ਵਿਚ ਨਾਈਕੀ (ਪਤਨੀ) ਤੇ ਆਪਣੇ ਨਵ-ਜਨਮੇ ਬੱਚੇ ਦੇ ਨਾਲ ਰਹਿਣਾ ਚਾਹੁੰਦਾ ਹੈ। ਅਸੀਂ ਹਮੇਸ਼ਾ ਆਪਣੇ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਦੇ ਹਾਂ। ਮੌਜੂਦਾ ਚੁਣੌਤੀਪੂਰਨ ਸਮੇਂ ਨੂੰ ਦੇਖਦੇ ਹੋਏ ਅਸੀਂ ਪੂਰੀ ਤਰ੍ਹਾਂ ਨਾਲ ਉਸਦੇ ਨਾਲ ਹਾਂ ਹਾਲਾਂਕਿ ਸਾਨੂੰ ਟੀਮ ਵਿਚ ਉਸਦੀ ਕਮੀ ਮਹਿਸੂਸ ਹੋਵੇਗੀ।
ਦੀਕਸ਼ਾ ਨੇ ਸਾਊਦੀ ਲੇਡੀਜ਼ ਅੰਤਰਰਾਸ਼ਟਰੀ ਓਪਨਿੰਗ ਰਾਊਂਡ 'ਚ ਖੇਡਿਆ 71 ਦਾ ਕਾਰਡ
NEXT STORY