ਕਾਠਮਾਂਡੂ– ਲੈੱਗ ਸਪਿੰਨਰ ਸੰਦੀਪ ਲਾਮੀਛਾਨੇ ਨੇ ਏ. ਸੀ. ਸੀ. ਪੁਰਸ਼ ਪ੍ਰੀਮੀਅਰ ਕੱਪ ਤੋਂ ਪਹਿਲਾਂ ਬਤੌਰ ਵਨ ਡੇ ਕਪਤਾਨ ਰੋਹਿਤ ਪੌਡੇਲ ਦੀ ਜਗ੍ਹਾ ਲਈ ਹੈ। 30 ਅਗਸਤ ਤੋਂ 12 ਸਤੰਬਰ ਤੱਕ ਮਲੇਸ਼ੀਆ ’ਚ ਆਯੋਜਿਤ ਹੋਣ ਵਾਲੇ ਟੂਰਨਾਮੈਂਟ ਲਈ ਕ੍ਰਿਕਟ ਐਸੋਸੀਏਸ਼ਨ ਆਫ ਨੇਪਾਲ ਨੇ 14 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਹ ਨੇਪਾਲ ਦੇ ਕਪਤਾਨ ਦੇ ਤੌਰ ’ਤੇ ਲਾਮੀਛਾਨੇ ਦਾ ਦੂਜਾ ਕਾਰਜਕਾਲ ਹੋਵੇਗਾ। ਇਸ ਤੋਂ ਪਹਿਲਾਂ ਉਹ 2022 ’ਚ 14 ਵਨ ਡੇ ਤੇ 18 ਟੀ-20 ’ਚ ਨੇਪਾਲ ਦੀ ਕਪਤਾਨੀ ਕਰ ਚੁੱਕਾ ਹੈ।
ਨੇਪਾਲ ਦੀ ਕਪਤਾਨੀ ’ਚ ਬਦਲਾਅ ਆਈ. ਸੀ. ਸੀ. ਪੁਰਸ਼ ਕ੍ਰਿਕਟ ਵਿਸ਼ਵ ਕੱਪ ਲੀਗ 2 ’ਚ ਨੇਪਾਲ ਦੀਆਂ ਲਗਾਤਾਰ 4 ਹਾਰਾਂ ਤੋਂ ਬਾਅਦ ਕੀਤਾ ਗਿਆ ਹੈ। 2022 ’ਚ ਲਾਮੀਛਾਨੇ ਵਿਰੁੱਧ ਵਾਰੰਟ ਜਾਰੀ ਹੋਣ ਤੋਂ ਬਾਅਦ ਉਸ ਨੂੰ ਨੇਪਾਲ ਨੇ ਮੁਅੱਤਲ ਕਰ ਦਿੱਤਾ ਸੀ। 2023 ’ਚ ਕਾਠਮਾਂਡੂ ਦੀ ਜ਼ਿਲ੍ਹਾ ਅਦਾਲਤ ਨੇ ਉਸ ਨੂੰ ਰੇਪ ਦੇ ਮਾਮਲੇ ’ਚ ਦੋਸ਼ੀ ਪਾਇਆ ਸੀ, ਹਾਲਾਂਕਿ 2024 ’ਚ ਪਾਟਨ ਕੋਰਟ ਨੇ ਲਾਮੀਛਾਨੇ ਨੂੰ ਸਬੂਤਾਂ ਦੀ ਘਾਟ ’ਚ ਰੇਪ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ।
ਹਰਮਨਪ੍ਰੀਤ ਹੋ ਸਕਦੈ ਵਿਸ਼ਵ ਕੱਪ ’ਚ ਭਾਰਤ ਦੇ ‘ਟ੍ਰੰਪਕਾਰਡ’ : ਜੁਗਰਾਜ ਸਿੰਘ
NEXT STORY