ਨਵੀਂ ਦਿੱਲੀ– ਭਾਰਤੀ ਖਿਡਾਰੀਆਂ ਨੇ ਨਾਈਜੀਰੀਆ ’ਚ ਚੱਲ ਰਹੀ ਅੰਡਰ-23 ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਪ੍ਰਤੀਯੋਗਤਾ ਦੇ ਦੂਜੇ ਦਿਨ 7 ਹੋਰ ਤਮਗੇ ਆਪਣੇ ਨਾਂ ਕੀਤੇ। ਭਾਰਤ ਨੇ ਪ੍ਰਤੀਯੋਗਤਾ ਦੇ ਪਹਿਲੇ ਦਿਨ ਹੀ 4 ਸੋਨੇ ਸਮੇਤ ਕੁੱਲ 17 ਤਮਗੇ ਜਿੱਤ ਕੇ ਪੁਰਸ਼ ਤੇ ਮਹਿਲਾ ਵਿਅਕਤੀਗਤ ਮੁਕਾਬਲਿਆਂ ’ਚ ਆਪਣਾ ਦਬਦਬਾ ਕਾਇਮ ਕਰ ਲਿਆ ਸੀ। ਭਾਰਤੀ ਖਿਡਾਰੀਆਂ ਨੇ ਸੋਮਵਾਰ ਰਾਤ ਸੀਨੀਅਰ ਵਿਅਕਤੀਗਤ ਵਰਗ ਦੀ ਮਹਿਲਾ ਸੇਬਰ, ਮਹਿਲਾ ਏਪੀ ਤੇ ਪੁਰਸ਼ ਫੋਇਲ ਪ੍ਰਤੀਯੋਗਤਾਵਾਂ ’ਚ 1 ਸੋਨਾ, 2 ਚਾਂਦੀ ਤੇ 4 ਕਾਂਸੀ ਤਮਗੇ ਜਿੱਤੇ।
ਸੀਨੀਅਰ ਮਹਿਲਾ ਏਪੀ ਪ੍ਰਤੀਯੋਗਤਾ ’ਚ ਤਨਿਸ਼ਕਾ ਖੱਤਰੀ ਨੇ ਸੋਨ ਤਮਗਾ ਜਿੱਤਿਆ, ਜਦਕਿ ਉਸ ਦੀ ਸਾਥੀ ਖੁਸ਼ੀ ਦਭਾੜੇ ਨੇ ਚਾਂਦੀ ਤਮਗਾ ਆਪਣੇ ਨਾਂ ਕੀਤਾ। ਪ੍ਰਾਚੀ ਲੋਹਾਨ ਨੇ ਆਸਟ੍ਰੇਲੀਆ ਦੀ ਹੈਰਿਸਨ ਐਸ਼ਲੇ ਨਾਲ ਕਾਂਸੀ ਦਾ ਤਮਗਾ ਸਾਂਝਾ ਕੀਤਾ। ਸੀਨੀਅਰ ਮਹਿਲਾ ਸੇਬਰ ਵਿਅਕਤੀਗਤ ਪ੍ਰਤੀਯੋਗਤਾ ’ਚ ਵੀ ਭਾਰਤ ਨੇ 3 ਤਮਗੇ ਜਿੱਤੇ। ਆਖਾਰੀ ਨੇ ਫਸਵੇਂ ਮੁਕਾਬਲੇ ਤੋਂ ਬਾਅਦ ਚਾਂਦੀ ਤਮਗਾ ਹਾਸਲ ਕੀਤਾ। ਇੰਗਲੈਂਡ ਦੀ ਬ੍ਰੀਅਰਲੀ ਨੇ ਸੋਨ ਤਮਗਾ ਜਿੱਤਿਆ। ਜੈਫਰਲਿਨ ਤੇ ਸ਼ਰੂਤੀ ਜੋਸ਼ੀ ਨੇ ਭਾਰਤ ਲਈ ਕਾਂਸੀ ਤਮਗੇ ਜਿੱਤੇ।ਸੀਨੀਅਰ ਪੁਰਸ਼ ਫੋਇਲ ਪ੍ਰਤੀਯੋਗਤਾ ’ਚ ਤੇਜਸ ਪਾਟਿਲ ਨੇ ਮਜ਼ਬੂਤ ਕੌਮਾਂਤਰੀ ਚੁਣੌਤੀ ਦੇ ਵਿਚਾਲੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਤਮਗਾ ਜਿੱਤਿਆ। ਇਸ ਪ੍ਰਤੀਯੋਗਤਾ ਦਾ ਸੋਨਾ ਸਾਈਪ੍ਰਸ ਦੇ ਐਲੇਕਸ ਟੋਫਲਿਡਾਸ ਤੇ ਚਾਂਦੀ ਇੰਗਲੈਂਡ ਦੇ ਓਲੀਵਰ ਸਟਾਰੈਂਜ ਨੇ ਹਾਸਲ ਕੀਤੀ।
ਮੈਸੀ ਦੇ ਦੌਰੇ ਨੂੰ ਲੈ ਕੇ ਵਿਵਾਦ : ਕੇਰਲ ਦੇ ਖੇਡ ਵਿਭਾਗ ਨੇ ਸਰਕਾਰ ਨੂੰ ਜਾਂਚ ਰਿਪੋਰਟ ਸੌਂਪੀ
NEXT STORY