ਕਾਬੁਲ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਤੇ ਇੰਗਲੈਂਡ ਦੇ ਸਾਬਕਾ ਕੋਚ ਐਂਡੀ ਫ਼ਲਾਵਰ ਨੂੰ ਟੀ-20 ਵਰਲਡ ਕੱਪ ਲਈ ਅਫ਼ਗਾਨਿਸਤਾਨ ਦੀ ਰਾਸ਼ਟਰੀ ਟੀਮ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਨੇ ਇਹ ਐਲਾਨ ਕੀਤਾ ਹੈ। ਫ਼ਲਾਵਰ ਨੇ 2010 'ਚ ਇੰਗਲੈਂਡ ਨੂੰ ਟੀ-20 ਵਰਲਡ ਕੱਪ ਦਾ ਖ਼ਿਤਾਬ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਹ 2009 ਤੋਂ 2014 ਤਕ ਇੰਗਲੈਂਡ ਦੇ ਕੋਚ ਰਹੇ ਸਨ।
ਏ. ਸੀ. ਬੀ. ਦੇ ਪ੍ਰਧਾਨ ਅਜੀਜ਼ੁੱਲ੍ਹਾ ਫਾਜ਼ਲੀ ਨੇ ਬਿਆਨ 'ਚ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਐਂਡੀ ਏ. ਸੀ. ਬੀ. ਨਾਲ ਜੁੜ ਗਏ ਹਨ। ਐਂਡੀ ਨੇ ਸਾਡੇ ਕਈ ਖਿਡਾਰੀਆਂ ਦੇ ਨਾਲ ਵੱਖੋ-ਵੱਖ ਫ਼੍ਰੈਂਚਾਈਜ਼ੀ ਪ੍ਰਤੀਯੋਗਿਤਾਵਾਂ 'ਚ ਕੰਮ ਕੀਤਾ ਹੈ ਤੇ ਉਨ੍ਹਾਂ ਦਾ ਵਿਆਪਕ ਤਜਰਬਾ ਵਿਸ਼ਵ ਕੱਪ ਟੀਮ ਦੀ ਮਦਦ ਕਰਨ ਲਈ ਬਹੁਤ ਫ਼ਾਇਦੇਮੰਦ ਤੇ ਉਪਯੋਗੀ ਸਾਬਤ ਹੋਵੇਗਾ। ਫ਼ਲਾਵਰ ਨੇ ਜ਼ਿੰਬਾਬਵੇ ਵਲੋਂ 63 ਟੈਸਟ ਤੇ 213 ਵਨ-ਡੇ ਖੇਡੇ ਸਨ। ਉਨ੍ਹਾਂ ਨੇ ਇੰਗਲੈਂਡ ਤੋਂ ਇਲਾਵਾ ਵੱਖ-ਵੱਖ ਫ੍ਰੈਂਚਾਈਜ਼ੀ ਟੀਮਾਂ 'ਚ ਵੀ ਕੋਚ ਦੀ ਭੂਮਿਕਾ ਨਿਭਾਈ ਹੈ।
ਰਾਦੁਕਾਨੂ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ 'ਚ ਹਾਰ ਕੇ ਬਾਹਰ
NEXT STORY